ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਪਿੰਡ ਠੀਕਰੀਵਾਲ ਦੇ 17 ਸਾਲਾ ਨੌਜਵਾਨ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਭੋਲਾ ਨੇ ਕਿਹਾ ਕਿ ਮੇਰਾ ਇਕੋ ਇਕ ਸਹਾਰਾ ਸੀ, ਉਹ ਵੀ ਚਲਾ ਗਿਆ। ਮੇਰੇ ਤਿੰਨ ਲਡ਼ਕੀਆਂ ਹਨ ਅਤੇ ਇਕੋ ਲਡ਼ਕਾ ਸੀ। ਮੇਰੇ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਸਿਰਫ ਅੱਧਾ ਕਿੱਲਾ ਜ਼ਮੀਨ ਹੈ। ਕਰਜ਼ੇ ਕਾਰਨ ਮੇਰਾ ਬੇਟਾ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਹੁਣ ਮੈਨੂੰ ਇਹ ਚਿੰਤਾ ਸਤਾਅ ਰਹੀ ਹੈ ਕਿ ਮੈਂ ਕਰਜ਼ਾ ਕਿਵੇਂ ਵਾਪਸ ਕਰਾਂਗਾ। ਜਦੋਂਕਿ ਮੇਰੇ ਕੋਲ ਸਿਰਫ ਅੱਧਾ ਕਿੱਲਾ ਜ਼ਮੀਨ ਹੈ। ਤਿੰਨ ਲਡ਼ਕੀਆਂ ਦੀ ਵੀ ਪ੍ਰਵਰਿਸ਼ ਕਰਨੀ ਹੈ। ਉਨ੍ਹਾਂ ਦੀ ਆਰਥਕ ਸਥਿਤੀ ਨੂੰ ਦੇਖ ਕੇ ਪਿੰਡ ਠੀਕਰੀਵਾਲ ਵਾਸੀਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀਡ਼ਤ ਕਰਮਜੀਤ ਸਿੰਘ ਭੋਲਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਉਸ ਸਿਰ 7 ਲੱਖ ਰੁਪਏ ਦੇ ਕਰੀਬ ਕਰਜ਼ਾ ਹੈ, ਉਸ ਦੀ ਆਰਥਕ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਪਣਾ ਕਰਜ਼ਾ ਚੁਕਾ ਸਕੇ।
ਨਰੇਗਾ ਮਜ਼ਦੂਰਾਂ ਵੱਲੋਂ ਪੈਸੇ ਖਾਤਿਆਂ ’ਚ ਨਾ ਪਾਉਣ ’ਤੇ ਨਾਅਰੇਬਾਜ਼ੀ
NEXT STORY