ਸੰਗਰੂਰ (ਰਵਿੰਦਰ)-ਜਿੱਥੇ ਅੱਜ ਦੇ ਸਮੇਂ ਵਿਚ ਲੁੱਟ-ਖੋਹ, ਚੋਰੀ ਆਦਿ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਥੇ ਸਮਾਜ ਅੰਦਰ ਲੋਕਾਂ ਵਿਚ ਈਮਾਨਦਾਰੀ ਵੀ ਜ਼ਿੰਦਾ ਹੈ, ਸੁਖਦੇਵ ਸਿੰਘ ਵਾਸੀ ਭੈਣੀ ਮਹਿਰਾਜ ਨੇ ਦੱਸਿਆ ਕਿ ਉਹ ਧਨੌਲਾ ਵਿਖੇ ਮੈਡੀਕਲ ਦੀ ਦੁਕਾਨ ਤੋਂ ਦਵਾਈ ਲੈ ਕੇ ਵਾਪਸ ਆਪਣੇ ਘਰ ਆਇਆ ਤਾਂ ਦੇਖਿਆ ਕਿ ਮੇਰਾ ਫੋਨ ਮੇਰੇ ਕੋਲ ਨਹੀਂ ਹੈ ਤਾਂ ਮੈਂ ਤੁਰੰਤ ਆਪਣੇ ਨੰਬਰ ’ਤੇ ਕਾਲ ਕੀਤੀ। ਅੱਗੇ ਫੋਨ ਚੁੱਕਣ ਵਾਲੇ ਵਿਅਕਤੀ ਨੇ ਉੱਤਰ ਦਿੱਤਾ ਕਿ ਉਹ ਐੱਸ. ਐੱਸ. ਮੈਡੀਕਲ ਸਟੋਰ ਤੋਂ ਬੋਲ ਰਿਹਾ ਹੈ। ਇਹ ਫੋਨ ਮੈਨੂੰ ਦੁਕਾਨ ਅੱਗੇ ਡਿੱਗਿਆ ਹੋਇਆ ਮਿਲਿਆ ਅਤੇ ਇੰਦਰਜੀਤ ਸਿੰਘ ਨੇ ਮੇਰਾ ਆਈ ਸੈਵਨ ਪਲੱਸ ਫੋਨ ਮੈਨੂੰ ਵਾਪਸ ਕਰ ਕ ਈਮਾਨਦਾਰੀ ਦਿਖਾਈ, ਜਿਸ ਦਾ ਮੈਂ ਸ਼ੁਕਰਾਨਾ ਕੀਤਾ।
ਨਸ਼ਿਆਂ ਤੋਂ ਬਚਾਅ ਤੇ ਟ੍ਰੈਫਿਕ ਸਮੱਸਿਆ ਲਈ ਵਿਚਾਰ-ਵਟਾਂਦਰਾ
NEXT STORY