ਸੰਗਰੂਰ (ਸਿੰਗਲਾ)-ਗ੍ਰਾਮ ਪੰਚਾਇਤ ਸ਼ੇਰਪੁਰ ਦੇ ਨਵ-ਨਿਯੁਕਤ ਸਰਪੰਚ ਰਣਜੀਤ ਸਿੰਘ ਧਾਲੀਵਾਲ ਅਤੇ ਪਿੰਡ ਦੇ ਆਗੂਆਂ ਵੱਲੋਂ ਸ਼ੇਰਪੁਰ ਵਿਖੇ ਥਾਣਾ ਮੁਖੀ ਜਸਵੀਰ ਸਿੰਘ ਤੂਰ ਨਾਲ ਟ੍ਰੈਫਿਕ ਸਮੱਸਿਆ ਤੇ ਨਸ਼ਿਆਂ ਦੀ ਰੋਕਥਾਮ ਲਈ ਵਿਚਾਰ-ਵਟਾਂਦਰਾ ਕਰਦੇ ਹੋਏ ਮੀਟਿੰਗ ਕੀਤੀ ਗਈ। ਇਸ ਸਮੇਂ ਐੱਸ. ਐੱਚ. ਓ. ਤੂਰ ਨੇ ਕਿਹਾ ਕਿ ਸ਼ੇਰਪੁਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਟ੍ਰੈਫਿਕ ਦੇ ਹੱਲ ਲਈ ਸਡ਼ਕ ਸਮੇਤ ਬਾਜ਼ਾਰ ’ਚ ਪੀਲੀ ਪੱਟੀ ਲਗਵਾਈ ਜਾ ਰਹੀ ਹੈ ਜੋ ਵਿਅਕਤੀ ਇਸ ਦੀ ਉਲੰਘਣਾ ਕਰੇਗਾ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਮਾ. ਚਰਨ ਸਿੰਘ ਜਵੰਧਾ, ਮਨਜੀਤ ਸਿੰਘ ਧਾਮੀ, ਨਾਜਰ ਸਿੰਘ ਜਵੰਧਾ, ਤਜਿੰਦਰ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ ਅੱਤਰੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਗਣਤੰਤਰ ਦਿਵਸ ਮੌਕੇ ਖਿਡਾਰੀਆਂ ਦਾ ਸਨਮਾਨ
NEXT STORY