ਸੰਗਰੂਰ (ਬਾਵਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਸੰਗਰੂਰ ਵਿਖੇ 30ਵੇਂ ਟ੍ਰੈਫਿਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ ਟ੍ਰੈਫਿਕ ਇੰਚਾਰਜ ਸਿਟੀ ਸੰਗਰੂਰ ਪਵਨ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਸੰਸਥਾ ਦੀਆਂ ਸਿੱਖਿਆਰਥਣਾਂ ਅਤੇ ਸਟਾਫ ਨੂੰ ਆਵਾਜਾਈ ਦੇ ਨਿਯਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲਾ ਪੁਲਸ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸ਼੍ਰੀ ਹਰਦੇਵ ਸਿੰਘ ਹੌਲਦਾਰ ਨੇ ਦੱਸਿਆ ਕਿ ਅੱਜ ਦੀ ਭੱਜ-ਦੌਡ਼ ਵਾਲੀ ਜ਼ਿੰਦਗੀ ਵਿਚ ਹਰ ਕੋਈ ਘਰ ਤੋਂ ਵ੍ਹੀਕਲ ਲੈ ਕੇ ਬਾਹਰ ਨਿਕਲਦਾ ਹੈ ਅਤੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋਡ਼ ’ਚ ਕਈ ਵਾਰ ਅਸੀਂ ਦੁਰਘਟਨਾਵਾਂ ਦਾ ਵੀ ਸ਼ਿਕਾਰ ਹੋ ਜਾਂਦੇ ਹਾਂ ਪਰ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰੀਏ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਸੰਗਰੂਰ ਵੱਲੋਂ ਇਹ 30ਵਾਂ ਟ੍ਰੈਫਿਕ ਸੁਰੱਖਿਆ ਸਪਤਾਹ 4 ਤੋਂ 10 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਖਿਆਰਥਣ ਕਰਨਵੀਰ ਕੌਰ ਨੇ ਟ੍ਰੈਫਿਕ ਨਿਯਮਾਂ ਸਬੰਧੀ ਕਵਿਤਾ ਸੁਣਾਈ। ਇਸ ਸਮੇਂ ਹੌਲਦਾਰ ਕੇਵਲ ਸਿੰਘ, ਸੰਸਥਾ ਦੇ ਮੁਖੀ ਹਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਦੀਪ ਕੁਮਾਰ ਕਲਰਕ, ਸੰਦੀਪ ਕੁਮਾਰ, ਸਤਨਾਮ ਕੌਰ, ਸਵੀਟੀ, ਸਰੋਜ ਦੇਵੀ ਆਦਿ ਸਟਾਫ਼ ਮੈਂਬਰ ਮੌਜੂਦ ਸਨ।
ਵਿਦਿਆਰਥੀਆਂ ਲਾਇਆ ਵਿੱਦਿਅਕ ਟੂਰ
NEXT STORY