ਸੰਗਰੂਰ (ਮੰਗਲਾ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਜੀ ਦੀ ਰਹਿਨੁਮਾਈ ਤੇ ਡਾ.ਰਮਨਦੀਪ ਕੌਰ ਦੀ ਅਗਵਾਈ ’ਚ ਚੰਡੀਗਡ਼੍ਹ ਵਿਖੇ ਲਾਇਆ ਗਿਆ, ਜਿਥੇ ਵਿਦਿਆਰਥੀਆਂ ਨੇ ਨੇਕ ਚੰਦ ਜੀ ਦੁਆਰਾ ਬਣਾਏ ਰਾਕ ਗਾਰਡਨ ਦਾ ਅਨੰਦ ਮਾਣਿਆ, ਉਥੇ ਹੀ ਸਰਕਾਰੀ ਆਰਟ ਗੈਲਰੀ, ਹਿਸਟਰੀ ਮਿਊਜ਼ੀਅਮ ’ਚ ਕੋਮਲ ਕਲਾਵਾਂ ਅਤੇ ਮਨੁੱਖੀ ਉਤਪੱਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਟੂਰ ’ਚ ਪ੍ਰੋ. ਗੁਰਜੰਟ ਸਿੰਘ, ਡਾ. ਵਿਕਾਸ, ਪ੍ਰੋ. ਮਨਪ੍ਰੀਤ ਕੌਰ ਹਾਂਡਾ, ਪ੍ਰੋ. ਧਰਮਿੰਦਰ ਸਿੰਘ, ਤਰਸੇਮ ਸਿੰਘ , ਰਣਜੀਤ ਸਿੰਘ ਅਤੇ ਭਰਪੂਰ ਸਿੰਘ ਵੀ ਹਾਜ਼ਰ ਸਨ।
7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਅਮਿੱਟ ਯਾਦਾਂ ਛੱਡਦਾ ਸਮਾਪਤ
NEXT STORY