ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਰਨਾਲਾ ਦੇ ਮਸ਼ਹੂਰ ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ’ਚ ਨਰਸਰੀ ਦੇ ਬੱਚਿਆਂ ਦੀ ਸ਼ੇਪਸ ਦੀ ਗਤੀਵਿਧੀ ਕਰਵਾਈ ਗਈ, ਜਿਸ ’ਚ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵੱਖ-ਵੱਖ ਸ਼ੇਪਸ ਦਿਖਾਈ ਗਈ। ਬੱਚਿਆਂ ਨੇ ਰੌਚਕ ਢੰਗ ਨਾਲ ਇਸ ਗਤੀਵਿਧੀ ’ਚ ਭਾਗ ਲਿਆ। ਅਧਿਆਪਕਾ ਦੀਪਕਾ ਨੇ ਪ੍ਰਯੋਗਿਕ ਢੰਗ ਨਾਲ ਅਲੱਗ-ਅਲੱਗ ਆਕ੍ਰਿਤੀਆਂ ਨਾਲ ਸਬੰਧਤ ਵਸਤੂਆਂ ਦਿਖਾਈਆਂ। ਬੱਚਿਆਂ ਨੂੰ ਆਕ੍ਰਿਤੀਆਂ ਬਾਰੇ ਸਮਝਾਇਆ ਗਿਆ। ਇਸ ’ਚ ਬੱਚਿਆਂ ਨੇ ਵੱਖ-ਵੱਖ ਆਕ੍ਰਿਤੀਆਂ ਨੂੰ ਖਡ਼੍ਹਾ ਕੀਤਾ। ਸਕੂਲ ਪ੍ਰਿੰਸੀਪਲ ਸਰਿਤਾ ਕਾਰਖਲ ਨੇ ਦੱਸਿਆ ਕਿ ਬੱਚਿਆਂ ਨੂੰ ਇਹ ਗਤੀਵਿਧੀ ਕਰਵਾਉਣ ਦਾ ਉਦੇਸ਼ ਉਨ੍ਹਾਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਕਰਨਾ ਹੈ। ਸਕੂਲ ਵੱਲੋਂ ਬੱਚਿਆਂ ਦੇ ਗਿਆਨ ਨਾਲ ਸਬੰਧਤ ਗਤੀਵਿਧੀਆਂ ਸਮੇਂ-ਸਮੇਂ ਕਰਵਾਈਆਂ ਜਾਂਦੀਆਂ ਹਨ।
ਵਿਦਿਆਰਥੀ ਖੇਡਾਂ ’ਚ ਵਧ-ਚਡ਼੍ਹ ਕੇ ਭਾਗ ਲੈਣ : ਰਾਜ ਕੁਮਾਰ ਸ਼ਰਮਾ
NEXT STORY