ਸੰਗਰੂਰ (ਸ਼ਾਮ)- ਗਾਰਗੀ ਫਾਉਂਡੇਸ਼ਨ ਵੱਲੋਂ ਪ੍ਰਸਿੱਧ ਸਮਾਜ ਸੇਵਕ ਰਾਜਿੰਦਰ ਕਾਂਸਲ ਨੂੰ ਉਨ੍ਹਾਂ ਦੀਆਂ ਸਮਾਜਕ ਤੇ ਧਾਰਮਕ ਖੇਤਰ ’ਚ ਕੀਤੇ ਵਿੱਲਖਣ ਕੰਮਾਂ ਲਈ ਗਾਰਗੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਫਾਉਂਡੇਸ਼ਨ ਵੱਲੋਂ ਸਕੂਲ ਮੁਖੀ ਸੁਖਚੈਨ ਸਿੰਘ, ਪਿੰਡ ਦੀ ਪੰਚਾਇਤ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ’ਚ ਕਰਵਾਏ ਗਏ ਸੱਭਿਆਚਾਰਕ ਸਮਾਗਮ ਮੌਕੇ ਜ਼ਿਲਾ ਸਿੱਖਿਆ ਅਫਸਰ (ਪ੍ਰ) ਮੈਡਮ ਮਨਿੰਦਰ ਕੌਰ ਨੇ ਨਕਦ ਰਾਸ਼ੀ, ਸ਼ਾਲ, ਸਨਮਾਨ ਚਿੰਨ੍ਹ, ਸ਼ੀਲਡ, ਬਰਡ ਫੀਡਰ, ਕੁਦਰਤੀ ਲੱਕਡ਼ ਦੇ ਬਣੇ ਆਲਣਿਆਂ ਤੇ ਸਰਟੀਫਿਕੇਟ ਦੇ ਰੂਪ ’ਚ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਫਾਉਂਡੇਸ਼ਨ ਦੇ ਚੇਅਰਮੇਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਕਿਹਾ ਕਿ ਰਾਜਿੰਦਰ ਕਾਂਸਲ ਜੋ ਕਿ ਇਲਾਕੇ ’ਚ ਧਾਰਮਕ ਤੇ ਸਮਾਜਕ ਕੰਮਾਂ ਲਈ ਜਾਣੇ ਜਾਂਦੇ ਹਨ, ਨੇ ਆਪਣੇ ਮਾਪਿਆਂ ਦੀ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਭਰਾਵਾਂ ਨਾਲ ਮਿਲਕੇ ਜ਼ਿਲੇ ਦੇ ਇੱਕਲੋਤੇ ਬਿਰਧ ਆਸ਼ਰਮ ਦੀ ਸਥਾਪਨਾ ਕਰਵਾਈ। ਇਸ ਦੌਰਾਨ ਸਕੂਲ ਮੁੱਖੀ ਸੁਖਚੈਨ ਸਿੰਘ, ਸਰਪੰਚ ਜਗਤਾਰ ਸਿੰਘ, ਦਾਨੀ ਦਰਸ਼ਨ ਸ਼ਰਮਾ, ਸਾਂਈ ਸੇਵਾ ਸੰਮਤੀ ਦੇ ਅਹੁਦੇਦਾਰ ਪ੍ਰੇਮ ਭਾਰਤੀ, ਸ਼ਿਸ਼ਨ ਪਾਲ ਜੱਜ, ਪਸਬਕ ਚੇਅਰਮੈਨ ਇਕਬਾਲ ਸਿੰਘ, ਸਾਬਕਾ ਚੇਅਰਮੈਨ, ਠੰਡੂ ਰਾਮ, ਗੁਰਤੇਜ ਸਿੰਘ, ਲਛਮਣ ਸਿੰਘ, ਮੈਂਬਰ ਮਹਿੰਦਰ ਸਿੰਘ, ਚੇਤਨ ਸਿੰਘ, ਮੈਡਮ ਦਵਿੰਦਰ ਕੌਰ ਮੱਤੀ, ਮੈਡਮ ਮਹਿੰਦਰ ਕੌਰ ਨੇ ਸ਼੍ਰੀ ਕਾਂਸਲ ਨੂੰ ਗਾਰਗੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਤੇ ਉਨ੍ਹਾਂ ਨੇ ਗਾਰਗੀ ਫਾਉਂਡੇਸ਼ਨ ਦੇ ਅਹੁਦੇਦਾਰਾਂ ਦਾ ਪੁਰਸਕਾਰ ਲਈ ਸਹੀ ਵਿਅਕਤੀ ਦੀ ਚੋਣ ਕਰਨ ਲਈ ਧੰਨਵਾਦ ਵੀ ਕੀਤਾ।
ਵਿਦਿਆਰਥੀਆਂ ਨੂੰ ਸਡ਼ਕ ਸੁਰੱਖਿਆ ਦੇ ਨਿਯਮਾਂ ਸੰਬੰਧੀ ਦਿੱਤੀ ਜਾਣਕਾਰੀ
NEXT STORY