ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਮਦਰ ਟੀਚਰ ਸਕੂਲ ਵਿਖੇ ਸਡ਼ਕ ਸੁਰੱਖਿਆ ਹਫਤੇ ਸਬੰਧੀ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਡੀ.ਐੱਸ.ਪੀ. ਹੈੱਡਕੁਆਰਟਰ ਬਰਨਾਲਾ ਬਾਲ ਕ੍ਰਿਸ਼ਨ ਡੀ.ਐੱਸ.ਪੀ.ਡੀ. ਸੁਰਜੀਤ ਸਿੰਘ ਧਨੋਆ ਅਤੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸਡ਼ਕ ਸੁਰੱਖਿਆ, ਜੀਵਨ ਰੱਖਿਆ ਦੁਆਰਾ ਸਡ਼ਕ ਸੰਬੰਧੀ ਨਿਯਮਾਂ ਤੋਂ ਜਾਣੂ ਕਰਵਾਇਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਇਕ ਨੁੱਕਡ਼ ਨਾਟਕ ਪੇਸ਼ ਕੀਤਾ ਗਿਆ, ਜਿਸ ’ਚ ਸਡ਼ਕ ਸੁਰੱਖਿਆ ਯੰਤਰਾਂ ਜਿਵੇਂ- ਹੈਲਮੇਟ, ਸੀਟ ਬੈਲਟ, ਸਪੀਡ ਲਿਮਟ, ਜ਼ੈਬਰਾ ਕਰਾਸਿੰਗ ਆਦਿ ਬਾਰੇ ਰੌਸ਼ਨੀ ਪਾਈ। ਏ.ਐਸ.ਆਈ. ਸੁਖਦੇਵ ਸਿੰਘ ਨੇ ਆਪਣੇ ਲੈਕਚਰ ਵਿਚ ਐਕਸੀਡੈਂਟ ਕਿਉਂ ਹੁੰਦੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਅਤੇ ਪੁਲਸ ਕਿਸ ਤਰ੍ਹਾਂ ਆਮ ਜਨਤਾ ਦੀ ਮਦਦ ਕਰਦੀ ਹੈ ਆਦਿ ਬਾਰੇ ਦੱਸਿਆ। ਇਸ ਤੋਂ ਇਲਾਵਾ ਡੀ.ਐੱਸ.ਪੀ. ਬਾਲ ਕ੍ਰਿਸ਼ਨ ਨੇ ਵੀ ਸ਼ਹਿਰ ’ਚ ਆਵਾਜਾਈ ਨੂੰ ਸੁਖਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਅਤੇ ਬੱਚਿਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਹੋਰ ਆਮ ਲੋਕਾਂ ਤੱਕ ਇਸ ਦੀ ਜਾਣਕਾਰੀ ਦੇਣ ਲਈ ਕਿਹਾ। ਪ੍ਰੋਗਰਾਮ ਦੇ ਅੰਤ ’ਚ ਸਕੂਲ ਦੇ ਪ੍ਰਿੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪੰਜਾਬੀ ਏਕਤਾ ਪਾਰਟੀ ਦੇ ਜ਼ਿਲਾ ਪੱਧਰੀ ਢਾਂਚੇ ਦਾ ਕੀਤਾ ਵਿਸਥਾਰ
NEXT STORY