ਸੰਗਰੂਰ (ਅਨੀਸ਼)-ਕਸਬੇ ’ਚ ਇਕ ਮ੍ਰਿਤਕ ਗਊ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ, ਜਿਸ ਕਰਕੇ ਗਊ ਭਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਕਸਬੇ ਅੰਦਰ ਬਹੁਤ ਸਾਰੀਆਂ ਬੇਸਹਾਰਾ ਗਊਆਂ ਫਿਰਦੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਗਊਆਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਕਸਰ ਕੋਈ ਨਾ ਕੋਈ ਗਊ ਮਰ ਜਾਂਦੀ ਹੈ, ਗਊਆਂ ਅਤੇ ਹੋਰ ਪਸ਼ੂਆਂ ਨੂੰ ਦਫਨਾਉਣ ਲਈ ਕਸਬੇ ਅੰਦਰ ਹੱਡਾ-ਰੋਡ਼ੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਸਮਾਜ ਸੇਵੀ ਆਗੂ ਜਸਵੀਰ ਸਿੰਘ ਕਾਲਾ , ਨਸੀਰ ਮੁਹੰਮਦ ਕਾਲਾ, ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ, ਸੁਸ਼ੀਲ ਗੋਇਲ, ਮਹਿੰਦਰ ਸਿੰਘ ਬਡ਼ਿੰਗ ਆਦਿ ਆਗੂਆਂ ਨੇ ਗ੍ਰਾਮ ਪੰਚਾਇਤ ਸ਼ੇਰਪੁਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਸ਼ੂਆਂ ਲਈ ਹੱਡਾ-ਰੋਡ਼ੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮ੍ਰਿਤਕ ਪਸ਼ੂਆਂ ਨੂੰ ਉਥੇ ਦਫਨਾਇਆ ਜਾ ਸਕੇ ।
‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਸੈਮੀਨਾਰ
NEXT STORY