ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਮਦਰ ਸਕੂਲ ਬਰਨਾਲਾ ਦੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਫੀਲਡ ਟ੍ਰਿਪ ਲਈ ਫਾਰਮ ਹਾਊਸ ਲਿਜਾਇਆ ਗਿਆ। ਫਾਰਮ ਹਾਊਸ ’ਚ ਬੱਚਿਆਂ ਨੂੰ ਸਬਜ਼ੀਆਂ ਦੀਆਂ ਕਿਸਮਾਂ ਬਾਰੇ ਦੱਸਿਆ ਗਿਆ। ਬੱਚਿਆਂ ਨੇ ਮਿੱਟੀ, ਖਾਦ ਅਤੇ ਪਾਣੀ ਬਾਰੇ ਜਾਣਕਾਰੀ ਲਈ। ਕੋਆਰਡੀਨੇਟਰ ਸਵਰਨਜੀਤ ਸ਼ਰਮਾ ਨੇ ਦੱਸਿਆ ਕਿ ਜਿਵੇਂ ਮਨੁੱਖ ਹਵਾ-ਪਾਣੀ ਤੋਂ ਬਿਨਾਂ ਜਿਊਂਦਾ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਰੁੱਖ ਮਿੱਟੀ, ਹਵਾ ਅਤੇ ਪਾਣੀ ਬਗੈਰ ਬਚ ਨਹੀਂ ਸਕਦੇ। ਬੱਚਿਆਂ ਨੇ ਇਸ ਟ੍ਰਿਪ ਤੋਂ ਬਹੁਤ ਕੁਝ ਸਿੱਖਿਆ।
ਕੈਂਪ ’ਚ 270 ਮਰੀਜ਼ਾਂ ਨੇ ਲਿਆ ਲਾਹਾ
NEXT STORY