ਸੰਗਰੂਰ (ਜੈਨ)-ਹਲਕਾ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਦਲਵੀਰ ਸਿੰਘ ਗੋਲਡੀ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੇ ਚੈੱਕ ਵੰਡੇ ਗਏ। ਉਨ੍ਹਾਂ ਇਸ ਮੌਕੇ ਹਲਕੇ ਦੇ ਪਿੰਡ ਕਹੇਰੂ ਦੇ ਵਿਕਾਸ ਲਈ 3.50 ਲੱਖ, ਜਹਾਂਗੀਰ ਲਈ 13 ਲੱਖ, ਦੌਲਤਪੁਰ ਲਈ 9.78 ਲੱਖ, ਮੱਲੂਮਾਜਰਾ ਲਈ 5.60 ਲੱਖ, ਰਾਜੋਮਾਜਰਾ ਲਈ 11.31 ਲੱਖ, ਘਨੌਰੀ ਕਲਾਂ ਲਈ 17.73 ਲੱਖ, ਘਨੌਰ ਕਲਾਂ ਲਈ 13.27 ਲੱਖ, ਬਮਾਲ ਲਈ 8.91 ਲੱਖ, ਘਨੌਰ ਖੁਰਦ ਲਈ 8.57 ਲੱਖ, ਕਾਤਰੋਂ ਲਈ 17.73 ਲੱਖ, ਈਸਾਪੁਰ ਲੰਡਾ ਲਈ 8.90 ਲੱਖ, ਫਰਵਾਹੀ ਲਈ 12.13 ਲੱਖ, ਕਲੇਰਾਂ ਲਈ 9.36 ਲੱਖ, ਚਾਂਗਲੀ ਲਈ 6.86 ਲੱਖ, ਬੱਬਨਪੁਰ ਲਈ 5.61 ਲੱਖ, ਦੁਗਨੀ ਲਈ 4.22 ਲੱਖ, ਜਾਤੀਮਾਜਰਾ ਲਈ 3.89 ਲੱਖ, ਬੱਲਮਗਡ਼੍ਹ ਲਈ 4.27 ਲੱਖ, ਰੁਲਦੂ ਸਿੰਘ ਵਾਲਾ ਲਈ 4.96 ਲੱਖ, ਰੂਡ਼ਗਡ਼੍ਹ ਲਈ 4.36 ਲੱਖ, ਬੰਗਾਂਵਾਲੀ ਲਈ 7.75 ਲੱਖ, ਰਾਜਿੰਦਰਾਪੁਰੀ ਲਈ 7.11 ਲੱਖ, ਬਨਭੌਰੀ ਲਈ 6.92 ਲੱਖ, ਦਰੋਗੇਵਾਲ ਲਈ 6.40 ਲੱਖ, ਬਰਡ਼੍ਹਵਾਲ ਲੰਮਾ ਪੱਤੀ ਲਈ 11.22 ਲੱਖ, ਢਢੋਗਲ ਲਈ 10.25 ਲੱਖ, ਖੇਡ਼ੀ ਜੱਟਾਂ ਲਈ 5.59 ਲੱਖ, ਜੈਨਪੁਰ ਲਈ 5.85 ਲੱਖ, ਈਸਡ਼ਾ ਲਈ 3.26 ਲੱਖ ਅਤੇ ਪਿੰਡ ਲੁਹਾਰ ਮਾਜਰਾ ਦੇ ਵਿਕਾਸ ਕਾਰਜਾਂ ਲਈ 3.78 ਲੱਖ ਦੇ ਚੈੱਕ ਤਕਸੀਮ ਕੀਤੇ। ®ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ’ਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਐਲਾਨੀਆਂ ਗਈਆਂ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੈਸਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲਦੀ ਹੀ ਹੋਰ ਗ੍ਰਾਂਟਾਂ ਵੀ ਇਲਾਕੇ ਦੇ ਵਿਕਾਸ ਲਈ ਖਰਚ ਕੀਤੀਆਂ ਜਾਣਗੀਆਂ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਹਰਦੀਪ ਸਿੰਘ ਸਰਪੰਚ ਦੌਲਤਪੁਰ, ਕੁਨਾਲ ਗਰਗ ਸ਼ਹਿਰੀ ਬਲਾਕ ਪ੍ਰਧਾਨ, ਦਰਸ਼ਨ ਕੁਮਾਰ ਦਰਸ਼ੀ ਐੱਮ. ਸੀ., ਬਹਾਦਰ ਸਿੰਘ ਖੰਗੂਡ਼ਾ, ਕਾਕਾ ਤੂਰ, ਮਨਦੀਪ ਸਿੰਘ ਰੁਲਦੂ ਸਿੰਘ ਵਾਲਾ, ਹਨੀ ਤੂਰ, ਕੋਮਲ ਬਦੇਸ਼ਾ ਆਦਿ ਮੌਜੂਦ ਸਨ।
ਪੀ. ਪੀ. ਐੱਸ. ਚੀਮਾ ਵਿਖੇ ਫੇਅਰਵੈੱਲ ਪਾਰਟੀ ਦਾ ਆਯੋਜਨ
NEXT STORY