ਸੰਗਰੂਰ (ਬੇਦੀ, ਹਰਜਿੰਦਰ )-ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ਿਲਾ ਸੰਗਰੂਰ-ਪਟਿਆਲਾ ਕਮੇਟੀ ਦੀ ਮੀਟਿੰਗ ਕਰਕੇ ਜਮੀਨ ਘੋਲ ਦਰਮਿਆਨ ਸਰਕਾਰ ਵੱਲੋਂ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਸਰਕਾਰ ਦਾ ਚੇਹਰਾ ਲੋਕਾਂ ’ਚ ਨੰਗਾ ਕਰਨ ਲਈ ਮਾਰਚ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ‘ਮੁਕਰ ਗਈ ਕੈਪਟਨ ਸਰਕਾਰ, ਲਡ਼ਨਾ ਪੈਣਾ ਬੰਨ ਕਤਾਰ’ ਅਤੇ ‘ਪਿੰਡ ਝੁੰਡ ਦੀ ਕਰੋ ਉਸਾਰੀ, ਕੱਠੀ ਹੋ ਕੇ ਜਨਤਾ ਸਾਰੀ’ ਦੇ ਨਾਅਰਿਆਂ ਹੇਠ ਪਿੰਡਾਂ ਅੰਦਰ ਰੈਲੀਆਂ ਕਰਨ ਲਈ 150 ਪਿੰਡਾਂ ਤਕ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਵਿੰਦਰ ਬੌਡ਼ਾਂ ਨੇ ਕਿਹਾ ਕਿ ਨਜੂਲ ਜ਼ਮੀਨਾਂ ਦੇ ਮਾਲਕਾਨਾ ਹੱਕ ਲੈਣ, ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ 99 ਸਾਲਾਂ ਪਟੇ ਤੇ ਲੈਣ, ਲੋਡ਼ਵੰਦ ਪਰਿਵਾਰਾਂ ਨੂੰ ਪਲਾਟ ਦਿਵਾਉਣ, ਸੰਘਰਸ਼ ਦੌਰਾਨ ਦਰਜ਼ ਸਾਰੇ ਝੂਠੇ ਪਰਚੇ ਰੱਦ ਕਰਨ ਅਤੇ ਬਿਜਲੀ ਬਿੱਲਾਂ ਦੀ ਬਿਨਾਂ ਸ਼ਰਤ ਮੁਆਫੀ ਦੀ ਮੰਗ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਹਾਸ਼ੀਏ ’ਤੇ ਧੱਕਣ ਲਈ ਮਿਲੀਆਂ ਸਹੂਲਤਾਂ ਉੱਪਰ ਵੀ ਕੱਟ ਲਾਏ ਜਾ ਰਹੇ ਹਨ। ਹਰ ਵਰਗ ਦੇ ਲੋਕ ਆਪਣੀਆਂ ਮੰਗਾਂ ਲਈ ਸਡ਼ਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਪਾਸੇ ਰੱਖ ਕੇ ਦੇਸ਼ ਨੂੰ ਜੰਗ ਵਿਚ ਝੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਵਿਚ ਗਰੀਬ ਵਰਗ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਕਿਰਦਾਰ ਨੂੰ ਨੰਗਾ ਕਰਨ ਅਤੇ ਵਾਰ-ਵਾਰ ਵਾਅਦਿਆਂ ਤੋਂ ਮੁਕਰਨ ਖਿਲਾਫ ਪਿੰਡ ਪੱਧਰੀ ਰੈਲੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਲਈ ਸੰਗਰੂਰ, ਪਟਿਆਲਾ ਦੇ 150 ਪਿੰਡਾਂ ਵਿਚ ਰੈਲੀਆਂ ਕਰਨ ਦਾ ਟੀਚਾ ਮਿੱਥਿਆ ਗਿਆ। ਇਸ ਮੌਕੇ ਮਨਪ੍ਰੀਤ ਭੱਟੀਵਾਲ, ਪਰਮਜੀਤ ਕੌਰ, ਗੁਰਦੀਪ ਧੰਦੀਵਾਲ, ਸੁਖਵਿੰਦਰ ਹਥੋਆ, ਅਜੈਬ ਸਿੰਘ ਛੱਜੂ ਸਿੰਘ, ਜੱਗੀ ਤੋਲੇਵਾਲ ਆਦਿ ਹਾਜ਼ਰ ਸਨ।
ਮਾਲੇਰਕੋਟਲਾ ਦੀਆਂ ਬਹੁਤੀਆਂ ਖਸਤਾਹਾਲ ਸਡ਼ਕਾਂ ਤੋਂ ਲੰਘਣਾ ਵੀ ਹੋਇਆ ਮੁਸ਼ਕਲ
NEXT STORY