ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਨੇ ਅੱਜ ਪਿੰਡ ਰਾਮਗਡ਼੍ਹ ਦੇ ਸਰਪੰਚ ਤੇ ਸਮੂਹ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜ਼ਾਂ ਲਈ 27 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਪਿੰਡ ’ਚ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂਂ ਪਰਦਾ ਹਟਾ ਕੇ ਆਰਟ ਗੈਲਰੀ ਦਾ ਨੀਂਹ ਪੱਥਰ ਰੱਖਿਆ ਅਤੇ ਨਵੀਂ ਬਿਜਲੀ ਸਪਲਾਈ ਦੀ ਲਾਇਨ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ’ਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਹੈ। ਜਿਸ ਦੇ ਚੱਲਦਿਆਂ ਬਰਨਾਲਾ ਜ਼ਿਲਾ ਦੇ ਹਰ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਪੰਚ ਰਾਜਵਿੰਦਰ ਸਿੰਘ ਤੇ ਸਮੂਹ ਪੰਚਾਇਤ ਪਿੰਡ ਦੇ ਸਮੁੱਚੇ ਵਿਕਾਸ ਲਈ ਜਿੰਨੀਆਂ ਮਰਜ਼ੀ ਗ੍ਰਾਂਟਾਂ ਮੰਗੇ ਉਹ ਕੋਈ ਵੀ ਘਾਟ ਨਹੀਂ ਰਹਿਣ ਦੇਣਗੇ। ਪਿੰਡ ਦੇ ਛੱਪਡ਼ਾਂ ਦੀ ਨਿਕਾਸੀ, ਬੀਹਲਾ ਅਤੇ ਹਿੰਮਤਪੁਰਾ ਵਾਲੀ ਸਡ਼ਕ ਸਮੇਤ ਸੁਸਾਇਟੀ ਅਤੇ ਹੋਰ ਮੰਗਾਂ ਨੂੰ ਵੀ ਜਲਦ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦਾ ਵਿਕਾਸ ਕਾਰਜ਼ਾਂ ਲਈ ਗ੍ਰਾਂਟ ਜਾਰੀ ਕਰਨ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਨੇ ਕੇਵਲ ਸਿੰਘ ਨੂੰ ਵਿਰਾਸਤੀ ਢੰਗ ਨਾਲ ਖੇਸ ਅਤੇ ਛੰਨੇ ਨਾਲ ਸਨਮਾਨਤ ਵੀ ਕੀਤਾ ਅਤੇ ਪਿੰਡ ਵਾਸੀਆਂ ਵੱਲੋਂ ਪਹਿਲੀ ਵਾਰ ਪਿੰਡ ਪੁੱਜਣ ’ਤੇ ਸ੍ਰ. ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਆਰਟਿਸਟ ਜਨਕ ਰਾਮਗਡ਼੍ਹ ਅਤੇ ਵਿੱîਦਿਆ ’ਚ ਪੰਜਾਬ ਚੋਂ ਮੋਹਰੀ ਪਿੰਡ ਦੀਆਂ ਲਡ਼ਕੀਆਂ ਨੂੰ ਸਨਮਾਨਿਤ ਵੀ ਕੀਤਾ। ਸਟੇਜ਼ ਸੰਚਾਲਨ ਜੀਵਨ ਰਾਮਗਡ਼੍ਹ ਨੇ ਕੀਤਾ। ਇਸ ਸਮੇਂ ਪੰਚ ਪਰਮਿੰਦਰ ਚਹਿਲ, ਪੰਚ ਸਤਨਾਮ ਸਿੰਘ, ਪੰਚ ਨਾਜ਼ਮ ਸਿੰਘ, ਪੰਚ ਰਾਣਾਂ ਸਿੰਘ, ਪੰਚ ਕਰਮਜੀਤ ਸਿੰਘ, ਪੰਚ ਗੋਬਿੰਦ ਸਿੰਘ, ਪੰਚ ਸੁਖਚੈਨ ਸਿੰਘ ਤੇ ਗੁਰਮੇਲ ਸਿੰਘ ਤੋਂ ਇਲਾਵਾ ਜਰਨੈਲ ਸਿੰਘ ਗਰੇਵਾਲ, ਸਵਰਨ ਸਿੰਘ, ਰਾਜਾ ਸਿੰਘ, ਨਿਰਭੈ ਸਿੰਘ, ਮਾ. ਗੁਰਨਾਮ ਸਿੰਘ, ਅਮਰਜੀਤ ਸਿੰਘ ਚਹਿਲ ਆਦਿ ਸਮੇਤ ਸਮੂਹ ਐਨਆਰਆਈ, ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀ ਹਾਜ਼ਰ ਸਨ।
ਭਾਕਿਯੂ ਨੇ ਥਾਣਾ ਲੌਂਗੋਵਾਲ ਵਿਖੇ ਦਿੱਤਾ ਰੋਸ ਧਰਨਾ
NEXT STORY