ਸੰਗਰੂਰ (ਅਨੀਸ਼)-ਪ੍ਰਾਚੀਨ ਸ਼ਿਵ ਮੰਦਰ ਰਣੀਕੇ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ 3, 4 ਅਤੇ 5 ਮਾਰਚ ਨੂੰ ਮਨਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਅਤੇ ਟਾਈ੍ਰਡੈਂਟ ਗਰੁੱਪ ਦੇ ਐੱਮ. ਡੀ. ਰਾਜਿੰਦਰ ਗੁਪਤਾ ਦੀ ਦੇਖ-ਰੇਖ ਅਤੇ ਮੰਦਰ ਦੇ ਗੱਦੀਨਸ਼ੀਨ ਮਹੰਤ ਹਰਦੇਵ ਗਿਰੀ ਜੀ ਮਹਾਰਾਜ ਦੀ ਯੋਗ ਅਗਵਾਈ ਹੇਠ ਮਨਾਏ ਗਏ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ ਕੀਤਾ। ਮੇਲੇ ਦਾ ਸ਼ੁੱਭ ਆਰੰਭ ਵਿਜੇ ਬੁਲਬਾਨੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਉਮਾ ਸ਼ੰਕਰ ਗੁਪਤਾ ਪੀ.ਸੀ.ਐੱਸ ਵੱਲੋਂ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰ ਕੇ ਕੀਤਾ ਗਿਆ। ਇਸ ਤੋਂ ਇਲਾਵਾ ਏ.ਡੀ.ਜੀ.ਪੀ ਅਰਪਿਤ ਸ਼ੁਕਲਾ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ, ਸਬ-ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਮੋਹਿਤ ਅਗਰਵਾਲ, ਵਿਧਾਇਕ ਦਲਵੀਰ ਸਿੰਘ ਗੋਲਡੀ, ਸਿਮਰਤ ਕੌਰ ਖੰਗੂਡ਼ਾ, ਅਗਰਵਾਲ ਸਭਾ ਦੀ ਚੇਅਰਪਰਸਨ ਮੋਨਿਕਾ ਮਾਨਸੀ ਜਿੰਦਲ, ਐਡਵੋਕੇਟ ਨਵਲਜੀਤ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤੀ ਮਹਾਵੀਰ ਦਲ ਦੇ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ ਅਤੇ ਟ੍ਰਾਈਡੈਂਟ ਗਰੁੱਪ ਤੋਂ ਇਲਾਵਾ ਲੰਗਰ ਕਮੇਟੀ ਸ਼ੇਰਪੁਰ, ਧੂਰੀ, ਬਰਨਾਲਾ, ਸੰਗਰੂਰ, ਮਾਲੇਰਕੋਟਲਾ ਵੱਲੋਂ ਲੰਗਰ ਵੀ ਲਾਏ ਗਏ ।
ਸ਼੍ਰੀ ਸ਼ਿਵ ਭੋਲੇ ਨਾਥ ਦੀ ਮੂਰਤੀ ਸਥਾਪਨਾ
NEXT STORY