ਸੰਗਰੂਰ (ਸ਼ਰਮਾ)-ਬਾਲ ਵਿਕਾਸ ਪ੍ਰਾਜੈਕਟ ਅਫਸਰ ਧੂਰੀ ਵੱਲੋਂ ਨੈਸ਼ਨਲ ਗਰਲ ਚਾਈਲਡ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਲਡ਼ਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਸਬੰਧੀ ਵਿਭਾਗ ਵੱਲੋਂ 0-6 ਮਹੀਨੇ ਦੀਆਂ ਬੱਚੀਆਂ, ਪ੍ਰਾਇਮਰੀ ਸਕੂਲਾਂ ਵਿਚ ਪਡ਼੍ਹਦੀਆਂ ਬੱਚੀਆਂ ਅਤੇ ਵੱਖ-ਵੱਖ ਖੇਤਰਾਂ ’ਚ ਅੱਵਲ ਆਉਣ ਵਾਲੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਭਰੂਣ-ਹੱîਤਿਆ ਰੋਕਣ ਸਬੰਧੀ ਸੀ.ਡੀ.ਪੀ.ਓ. ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਪ੍ਰੋਗਰਾਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਸੁਰੇਸ਼ ਰਾਣੀ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸੁਪਰਵਾਈਜ਼ਰ ਕਿਰਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਨਵ-ਜੰਮੀਆਂ ਬੱਚੀਆਂ ਦੀ ਸਹੀ ਦੇਖ-ਭਾਲ, ਸਹੀ ਸਮੇਂ ਤੇ ਹੈਲਥ ਚੈੱਕਅਪ ਅਤੇ ਟੀਕਾਕਰਨ ਕਰਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY