ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇਡ਼ਾ ਵਿਖੇ ਡਿਫੈਂਸ ਵਿਭਾਗ ਅਤੇ ਐੱਨ.ਐੱਸ.ਐੱਸ. ਵਿਭਾਗ ਦੇ ਸਾਂਝੇ ਤੌਰ ’ਤੇ ਕਾਲਜ ਕੈਂਪਸ ਵਿਖੇ ਇਕ ਰੋਜ਼ਾ ਕਰੀਅਰ ਗਾਈਡੈਂਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਜੀ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਕਾਲਜ ਸੁਪਰਡੈਂਟ ਸ. ਸੁਖਮਿੰਦਰ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਸ ’ਚ ਚੰਡੀਗਡ਼੍ਹ ਤੋਂ ਵਿਸ਼ੇਸ਼ ਟੀਮ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਦਿਆਰਥੀਆਂ ਨੂੰ ਪਡ਼੍ਹਾਈ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿਚ ਜਾਣ ਸਬੰਧੀ ਸੇਖੋਂ ਨਿਯਮਾਂ ਤੋਂ ਜਾਣੂ ਕਰਵਾਇਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਮੈਡਮ ਗੁਰਪ੍ਰੀਤ ਕੌਰ ਡਿਫੈਂਸ ਨੇ ਕਿਹਾ। ਧੰਨਵਾਦ ਵਾਈਸ ਪ੍ਰਿੰਸੀਪਲ ਤਾਰਾ ਸਿੰਘ ਨੇ ਕੀਤਾ। ਸਮਾਗਮ ਵਿਚ ਐੱਨ.ਐੱਸ.ਐੱਸ. ਦੇ ਸਮੂਹ ਵਲੰਟੀਅਰ ਨੇ ਭਾਗ ਲਿਆ। ਇਸ ਸਮੇਂ ਪ੍ਰੋਫੈਸਰ ਮਿੱਠੂ ਪਾਠਕ, ਹਰਪ੍ਰੀਤ ਸਿੰਘ ਸੰਧੂ ਹਰਕਮਲਦੀਪ ਸਿੰਘ ਆਦਿ ਹਾਜ਼ਰ ਸਨ।
ਕੇ. ਸੀ. ਟੀ. ਕਾਲਜ ਵਿਖੇ ਕਰੀਅਰ ਸਬੰਧੀ ਸੈਮੀਨਾਰ
NEXT STORY