ਸੰਗਰੂਰ (ਗਰਗ)-ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਖੁਰਦ ਦੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਬਾਗਡ਼ੀ ਨੂੰ ਬੀਬੀ ਭੱਠਲ ਦੇ ਨਾਂ ਇਕ ਮੰਗ-ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ ਮੁੱਖ ਸਡ਼ਕ ਤੋਂ ਗੁਰਦੁਆਰਾ ਸਾਹਿਬ ਅਤੇ ਸਕੂਲ ਨੂੰ ਜਾਂਦੀ 150 ਮੀਟਰ ਦੂਰੀ ਦੀ ਸਡ਼ਕ ਨੂੰ 18 ਫੁੱਟ ਚੌਡ਼ੀ ਕਰ ਕੇ ਤੁਰੰਤ ਬਣਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਸਕੂਲ ਜਾਣ ਅਤੇ ਲੋਕਾਂ ਨੂੰ ਗੁਰੂ-ਘਰ ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਜੁਗਰਾਜ ਸਿੰਘ ਬਾਗਡ਼ੀ ਨੂੰ ਮੰਗ-ਪੱਤਰ ਸੌਂਪਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਮਸ਼ੇਰ ਸਿੰਘ, ਗਗਨ ਸਿੰਘ, ਜਰਨੈਲ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੇਹਲ ਖੁਰਦ ਤੋਂ ਵਾਇਆ ਭੁਟਾਲ ਖੁਰਦ ਹਮੀਰਗਡ਼੍ਹ ਤੱਕ ਜੋ ਸਡ਼ਕ ਬਣ ਰਹੀ ਹੈ, ਉਸ ਤੋਂ ਪਿੰਡ ਭੁਟਾਲ ਖੁਰਦ ਵਿਖੇ ਡੇਢ ਸੌ ਮੀਟਰ ਦੀ ਦੂਰੀ ’ਤੇ ਗੁਰੂ-ਘਰ ਤੇ ਸਕੂਲ ਹਨ। ਸਡ਼ਕ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਇਸ ਸਡ਼ਕ ਨੂੰ ਤੁਰੰਤ 18 ਫੁੱਟ ਦੀ ਬਣਾ ਕੇ ਪੱਕਾ ਕੀਤਾ ਜਾਵੇ ਤਾਂ ਜੋ ਨਿੱਤ ਦੀ ਸਮੱਸਿਆ ਦੂਰ ਹੋ ਸਕੇ। ਸ. ਬਾਗਡ਼ੀ ਨੇ ਵਿਸ਼ਵਾਸ ਦਿਵਾਇਆ ਕਿ ਉਕਤ ਮਾਮਲੇ ਨੂੰ ਸਾਬਕਾ ਮੁੱਖ ਮੰਤਰੀ ਤੇ ਯੋਜਨਾ ਬੋਰਡ ਦੀ ਵਾਈਸ-ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਧਿਆਨ ’ਚ ਲਿਆ ਕੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ । ਉਹ ਪਿੰਡ ਦੇ ਵਿਕਾਸ ਲਈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦੇਣਗੇ।
ਭਗਵੰਤ ਮਾਨ ਨੇ ਦੱਸਿਆ ਟਕਸਾਲੀਆਂ ਨਾਲ ਗਠਜੋੜ 'ਚ ਕਿਉਂ ਹੋ ਰਹੀ ਹੈ ਦੇਰੀ
NEXT STORY