ਸੰਗਰੂਰ (ਗਰਗ)-ਮੰਡਲ ਲਹਿਰਾਗਾਗਾ ਨਾਲ ਸਬੰਧਤ ਸਮੂਹ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਮੰਡਲ ਦਫਤਰ ਲਹਿਰਾਗਾਗਾ ਵਿਖੇ ਹੋਈ। ਇਸ ’ਚ ਪਿੰਡ ਸ਼ੇਰਗਡ਼੍ਹ ਵਿਖੇ ਬਿਜਲੀ ਚੋਰੀ ਫਡ਼ਨ ਸਬੰਧੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਗਈ ਟੀਮ ਨਾਲ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਦੁਰਵਿਹਾਰ, ਗਾਲੀ-ਗਲੋਚ ਅਤੇ ਕੁੱਟ-ਮਾਰ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਸਮੂਹ ਜਥੇਬੰਦੀਆਂ ਵੱਲੋਂ ਪੁਲਸ ਪ੍ਰਸ਼ਾਸਨ ਤੇ ਬਿਜਲੀ ਅਦਾਰੇ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਫਤੇ ਦੇ ਅੰਦਰ-ਅੰਦਰ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਤੋਂ ਬਾਅਦ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਮੂਹ ਕਾਮੇ ਮੰਡਲ ਲਹਿਰਾਗਾਗਾ ਨਾਲ ਸਬੰਧਤ ਸਾਰੇ ਦਫਤਰਾਂ ਦਾ ਕੰਮ-ਕਾਜ ਠੱਪ ਕਰਨਗੇ। ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਵੀ ਨਿੰਦਾ ਕੀਤੀ ਕਿ ਬਿਜਲੀ ਮੁਲਾਜ਼ਮਾਂ ਨੂੰ ਚੈਕਿੰਗ ਦੇ ਨਾਂ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਿਜਲੀ ਚੋਰੀ ਰੋਕਣ ਲਈ ਮੀਟਰ ਘਰਾਂ ’ਚੋਂ ਬਾਹਰ ਲਾਉਣ ਸਬੰਧੀ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ। ਜਿਥੇ ਪਹਿਲਾਂ ਝਗਡ਼ੇ ਹੋਏ ਹਨ, ਉਨ੍ਹਾਂ ਪਿੰਡਾਂ ਦੇ ਮੀਟਰ ਸਿਆਸੀ ਦਬਾਅ ਸਦਕਾ ਅੱਜ ਤੱਕ ਘਰਾਂ ’ਚੋਂ ਬਾਹਰ ਨਹੀਂ ਕੱਢੇ ਗਏ। ਇਸ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ 13 ਮਾਰਚ ਨੂੰ ਮੰਡਲ ਦਫਤਰ ਲਹਿਰਾਗਾਗਾ ਵਿਖੇ ਸਮੂਹ ਕਰਮਚਾਰੀਆਂ ਦੀ ਮੀਟਿੰਗ ਸੱਦੀ ਗਈ ਹੈ। ਇਸ ’ਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਇਸ ਸਮੇਂ ਜਥੇਬੰਦੀਆਂ ਵੱਲੋਂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ ਲਹਿਰਾ, ਦਵਿੰਦਰ ਸਿੰਘ, ਗੁਰਮੇਲ ਸਿੰਘ ਖਾਈ, ਭਰਪੂਰ ਸਿੰਘ, ਬੇਅੰਤ ਸਿੰਘ, ਰਾਮ ਚੰਦਰ ਸਿੰਘ ਖਾਈ, ਗੁਰਮੇਲ ਸਿੰਘ, ਸੁਖਚੈਨ ਸਿੰਘ, ਭੂਰਾ ਸਿੰਘ, ਬਲਕਾਰ ਸਿੰਘ, ਰਾਮਫਲ ਸਿੰਘ ਰਾਜਲਹੇਡ਼ੀ ਤੇ ਨਰੰਜਣ ਸਿੰਘ ਸ਼ਾਮਲ ਸਨ।
ਮੀਟਿੰਗ ’ਚ ਬਿਜਲੀ ਮੁਲਾਜ਼ਮਾਂ ਕੀਤੀਆਂ ਵਿਚਾਰਾਂ
NEXT STORY