ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)–ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ-ਬਰਨਾਲਾ ਦੀ ਵਰਕਿੰਗ ਕਮੇਟੀ ਮੀਟਿੰਗ ਸਾਥੀ ਰਣਜੀਤ ਸਿੰਘ ਵਿੰਝੋਕੀ ਦੀ ਪ੍ਰਧਾਨਗੀ ਹੇਠ ਫੈੱਡਰੇਸ਼ਨ ਏਟਕ ਦੇ ਦਫਤਰ ਵਿਖੇ ਹੋਈ। ਇਸ ਵਿਚ ਦੋਵਾਂ ਸਰਕਲਾਂ ਦੀਆਂ ਡਵੀਜ਼ਨਾਂ ਦੇ ਪ੍ਰਧਾਨਾਂ-ਸਕੱਤਰਾਂ ਅਤੇ ਸਰਕਲ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੇ ਏਜੰਡਿਆਂ ਦੀ ਜਾਣਕਾਰੀ ਜਨਰਲ ਸਕੱਤਰ ਜਗਦੇਵ ਸਿੰਘ ਬਾਹੀਆ ਨੇ ਦਿੱਤੀ। ਸਾਥੀ ਬਾਹੀਆ ਨੇ ਕਿਹਾ ਪਾਵਰਕਾਮ ਦੀ ਮੈਨੇਜਮੈਂਟ ਕੀਤੇ ਸਮਝੌਤਿਆਂ ਨੂੰ ਲਾਗੂ ਨਹੀਂ ਕਰ ਰਹੀ। ਇਸ ਲਈ 12 ਮਾਰਚ ਨੂੰ ਕਾਲੇ ਚੋਲੇ ਪਾ ਕੇ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਏਟਕ ਪੰਜਾਬ ਦੇ ਸਕੱਤਰ ਸੁਖਦੇਵ ਸ਼ਰਮਾ ਨੇ ਕੇਂਦਰ ਸਰਕਾਰ ਦੀਆਂ ਦੇਸ਼-ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਜਾਣ-ਬੁੱਝ ਕੇ ਵੋਟਾਂ ਦੇ ਮੱਦੇਨਜ਼ਰ ਜੰਗ ਵਰਗਾ ਮਾਹੌਲ ਤਿਆਰ ਕਰ ਰਹੀ ਹੈ। ਅੱਜ ਦੀ ਮੀਟਿੰਗ ’ਚ ਹਾਜ਼ਰ ਸਰਕਲ ਆਗੂ ਜੀਵਨ ਸਿੰਘ, ਗੋਰਾ ਦਾਸ, ਅਮਰੀਕ ਸਿੰਘ, ਸਾਧੂ ਸਿੰਘ, ਮਹਿੰਦਰ ਰਾਮ, ਜਸਮੇਲ ਜੱਸੀ, ਗੁਰਧਿਆਨ ਸਿੰਘ, ਸੁਰਿੰਦਰ ਮੋਹਨ ਤੇ ਬਲਵੀਰ ਸਿੰਘ ਤੋਂ ਇਲਾਵਾ ਡਵੀਜ਼ਨ ਆਗੂ ਹਰੀ ਸਿੰਘ, ਜਰਨੈਲ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਵੀ ਵਿਚਾਰ ਸਾਂਝੇ ਕਰਦੇ ਹੋਏ ਜੱਥੇਬੰਦੀ ਦੇ ਹਰ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ।
ਔਰਤ ਦਿਵਸ ਨੂੰ ਸਮਰਪਤ ਸੈਮੀਨਾਰ
NEXT STORY