ਸੰਗਰੂਰ (ਬੇਦੀ, ਹਰਜਿੰਦਰ)-ਉੱਘੇ ਸਮਾਜ ਸੇਵੀ, ਮੁਲਾਜ਼ਮ, ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਾਂ ਦੇ ਸੂਬਾਈ ਆਗੂ ਰਾਜ ਕੁਮਾਰ ਅਰੋਡ਼ਾ ਨੂੰ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੀਆਂ ਗਈਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾਂ ਲਈ ਸਥਾਨਕ ਜ਼ਿਲਾ ਪੁਲਸ ਲਾਈਨ ਵਿਖੇ ਡਾ. ਸੰਦੀਪ ਗਰਗ, ਆਈ.ਪੀ.ਐੱਸ. ਐੱਸ.ਐੱਸ.ਪੀ. ਸੰਗਰੂਰ, ਸ਼ਰਨਜੀਤ ਸਿੰਘ ਐੱਸ.ਪੀ. ਸੰਗਰੂਰ ਅਤੇ ਸੀਨੀਅਰ ਸਿਟੀਜ਼ਨ, ਪੈਨਸ਼ਨਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ। ਡਾ. ਸੰਦੀਪ ਗਰਗ ਐੱਸ.ਐੱਸ.ਪੀ. ਸੰਗਰੂਰ ਨੇ ਰਾਜ ਕੁਮਾਰ ਅਰੋਡ਼ਾ ਜੋ ਕਿ 65 ਸਾਲ ਦੇ ਹੋ ਗਏ ਹਨ ਅਤੇ ਅੱਜ 66ਵੇਂ ਸਾਲ ’ਚ ਪ੍ਰਵੇਸ਼ ਕਰ ਗਏ ਹਨ, ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਰੋਡ਼ਾ ਸਮਾਜ ਸੇਵਾ ਦੇ ਖੇਤਰ ਅਤੇ ਵਰਗਾਂ ਦੀ ਭਲਾਈ ਲਈ ਸ਼ਾਨਦਾਰ ਸੇਵਾਵਾਂ ਕਰ ਰਹੇ ਹਨ। ਸਾਬਕਾ ਡਾਇਰੈਕਟਰ ਸਿਹਤ ਵਿਭਾਗ ਡਾ. ਐੱਚ. ਐੱਸ. ਬਾਲੀ ਨੇ ਕਿਹਾ ਕਿ ਕਿਸ਼ੋਰੀ ਅਰੋਡ਼ਾ ਜੋ ਕਿ ਖੁਰਾਕ ਅਤੇ ਸਪਲਾਈ ਵਿਭਾਗ ’ਚੋਂ 39 ਸਾਲ ਸ਼ਾਨਦਾਰ ਸੇਵਾਵਾਂ ਕਰਕੇ 31-03-2012 ਨੂੰ ਸੇਵਾ ਮੁਕਤ ਹੋਏ ਸਨ ਉਸ ਸਮੇਂ ਵੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਰਹੇ ਅਤੇ ਮਨਿਸਟੀਰੀਅਲ ਮੁਲਾਜ਼ਮਾਂ ਦੇ ਸੂਬੇ ਦੇ ਪ੍ਰਧਾਨ ਰਹਿ ਕੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕਰਵਾਈ ਅਤੇ ਹੁਣ ਮਨਿਸਟੀਰੀਅਲ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ, ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋ. ਦੇ ਜ਼ਿਲਾ ਚੇਅਰਮੈਨ ਹਨ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਬਣਾਈ ਗਈ ਕਮੇਟੀ ਦੇ ਵੀ ਮੈਂਬਰ ਹਨ, ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਦੇ ਕੰਮਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਰੋਡ਼ਾ ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਜੈ ਜਵਾਲਾ ਸੇਵਾ ਸੰਮਤੀ, ਅਰੋਡ਼ਾ ਵੈੱਲਫੇਅਰ ਸਭਾ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ, ਸ਼ਿਵ ਮੰਦਰ ਪਰਤਾਪ ਨਗਰ ਸੰਸਥਾ, ਪਰਤਾਪ ਨਗਰ ਵੈੱਲਫੇਅਰ ਕਲੱਬ, ਸਮਾਜ ਸੇਵਾ ਮੰਚ ਦੇ ਵੀ ਸੀਨੀਅਰ ਆਗੂ ਹਨ। ਅਰੋਡ਼ਾ ਦੇ ਜਨਮ ਦਿਨ ਸਨਮਾਨ ਸਮਾਰੋਹ ਮੌਕੇ ਡਾ. ਕਿਰਨ ਬਾਲੀ ਸਾਬਕਾ ਸਿਵਲ ਸਰਜਨ, ਸਮਾਜ ਸੇਵਕਾ ਹਰਜੀਤ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਮੈਡਮ ਬਰਾਡ਼, ਜਗਨ ਨਾਥ ਗੋਇਲ, ਡਾ. ਭਗਵਾਨ ਸਿੰਘ ਐੱਸ. ਐੱਮ. ਓ., ਗਿਰਧਾਰੀ ਲਾਲ, ਸੀਤਾ ਰਾਮ, ਕਿਸ਼ੋਰੀ ਲਾਲ, ਓ.ਪੀ.ਅਰੋਡ਼ਾ ਆਦਿ ਨੇ ਵੀ ਰਾਜ ਕੁਮਾਰ ਅਰੋਡ਼ਾ ਨੂੰ ਸ਼ੁੱਭ ਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ।
ਪੇਂਡੂ ਸਵੈ ਰੋਜ਼ਗਾਰ ਸੰਸਥਾਨ, ਬਡਰੁੱਖਾਂ ਨੇ
NEXT STORY