ਸੰਗਰੂਰ (ਬੇਦੀ, ਹਰਜਿੰਦਰ)-ਅੱਜ ਨੇਡ਼ਲੇ ਪਿੰਡ ਖੇਡ਼ੀ ਵਿਖੇ ਨਾਗਰਿਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਅਤੇ ਨਸ਼ਿਆਂ ਖਿਲਾਫ਼ ਸਿਮਰਨਜੀਤ ਕੌਰ ਬਰਾਡ਼ ਸਹਾਇਕ ਪ੍ਰੋਫੈਸਰ ਦੀ ਅਗਵਾਈ ਹੇਠ ਲਡ਼ਕੀਆਂ ਅਤੇ ਨੌਜਵਾਨ ਲਡ਼ਕਿਆਂ ਨੂੰ ਲਾਮਬੰਧ ਕੀਤਾ ਗਿਆ। ਆਉਂਦੀ 19 ਮਈ ਨੂੰ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਲਡ਼ਕੀਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਗ੍ਰੈਫਿਟੀਆਂ ਲਗਾਈਆਂ ਗਈਆਂ ਜੋ ਕਿ ਭਾਰਤ ਦੇ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਹਰ ਬਾਲਗ ਨੂੰ ਵੋਟ ਪਾਉਣ ਲਈ ਸੁਚੇਤ ਕੀਤਾ। ਸਿਮਰਨਜੀਤ ਕੌਰ ਬਰਾਡ਼ ਨੇ ਕਿਹਾ ਕਿ ਵੋਟ ਪਾਉਣ ਜਾਣਾ ਹੈ, ਆਪਣਾ ਫਰਜ਼ ਨਿਭਾਉਣਾ ਹੈ। ‘ਵੋਟ ਸਾਡਾ ਅਧਿਕਾਰ, ਨਹੀਂ ਕਰਾਂਗੇ’ ਇਸ ਨੂੰ ਬੇਕਾਰ’ ਮੁੱਖ ਮਹਿਮਾਨ ਵਜੋਂ ਪਹੁੰਚੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਰਿਆਂ ਨੂੰ ਬਗੈਰ ਕਿਸੇ ਭੇਦਭਾਵ ਅਤੇ ਨਸ਼ਿਆਂ ਦੀ ਵਰਤੋਂ ਨਾ ਕਰ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਨਸ਼ਾ ਸਾਡੇ ਸਮਾਜ ਲਈ ਘਾਤਕ ਸਾਬਤ ਹੋ ਰਿਹਾ ਹੈ। ਇਸ ਦੀ ਰੋਕਥਾਮ ਲਈ ਸਾਰੇ ਵਰਗਾਂ ਦਾ ਨਸ਼ਿਆਂ ਖਿਲਾਫ਼ ਡਟ ਕੇ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਮੌਕੇ ਵੋਟਾਂ ਦੀ ਮਹੱਤਤਾ ਅਤੇ ਨਸ਼ਿਆਂ ਖਿਲਾਫ਼ ਜਾਗਰੂਕਤਾ ਵਿਸ਼ੇ ’ਤੇ ਭਾਸ਼ਣ ਅਤੇ ਪੋਸਟਰ ਮੁਕਾਬਲੇ ਵੀ ਕਰਵਾਏੇ ਗਏ। ਪਿੰਡ ’ਚ ਰੰਗਦਾਰ ਪੋਸਟਰ ਲਾ ਕੇ ਰੈਲੀ ਵੀ ਕੱਢੀ ਗਈ। ਇਸ ਸਮੇਂ ਡਾ. ਕਿਰਨਦੀਪ ਕੌਰ ਵੱਲੋਂ ਨਸ਼ਿਆਂ ਖਿਲਾਫ਼ ਨੌਜਵਾਨਾਂ ਨੂੰ ਸੰਹੁ ਵੀ ਚੁਕਾਈ ਅਤੇ ਜੇਤੂ ਲਡ਼ਕੀਆਂ ਨੂੰ ਸਨਮਾਨਤ ਵੀ ਕੀਤਾ।
ਚੰਗੀ ਮਾਨਸਿਕਤਾ ਤਰੱਕੀ ਦਾ ਆਧਾਰ : ਸਿਵਲ ਸਰਜਨ ਬਰਨਾਲਾ
NEXT STORY