ਸੰਗਰੂਰ (ਗੋਇਲ)-ਸਮਾਜਸੇਵੀ ਕਾਰਜਾਂ ’ਚ ਲੋਕ ਸੇਵਾ ਸਹਾਰਾ ਕਲੱਬ ਚੀਮਾ ਮੰਡੀ ਦਾ ਅਹਿਮ ਯੋਗਦਾਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਅਗਰਵਾਲ ਸਭਾ ਦੇ ਕਾਰਜਕਾਰੀ ਮੈਂਬਰ ਤੇ ਸ਼੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਚੀਮਾ ਮੰਡੀ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਨੇ ਕਲੱਬ ਵੱਲੋਂ ਲਾਏ ਗਏ 9ਵੇਂ ਖੂਨਦਾਨ ਕੈਂਪ ਦੌਰਾਨ ਕੀਤਾ। ਉਨ੍ਹਾਂ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ, ਮੈਡੀਕਲ ਕੈਂਪ, ਰੁੱਖ ਲਾਉਣ ਦੇ ਨਾਲ-ਨਾਲ ਲੋਕਾਂ ਨੂੰ ਹੋਰ ਵੀ ਸਮਾਜਕ ਕੁਰੀਤੀਆਂ ਖਿਲਾਫ ਲਾਮਬੰਦ ਕਰਦੇ ਹੋਏ ਜਾਗਰੂਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਸਮਾਜ ਲਈ ਲਾਹੇਵੰਦ ਹਨ। ਇਸ ਸਮੇਂ ਗੋਰਾ ਲਾਲ ਤੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਚੀਮਾ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਹੈਪੀ ਨੂੰ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਦੀ ਅਗਵਾਈ ’ਚ ਕਲੱਬ ਅਹੁਦੇਦਾਰਾਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਕੁਲਦੀਪ ਸ਼ਰਮਾ, ਨਗਰ ਪੰਚਾਇਤ ਚੀਮਾ ਦੇ ਜੇ. ਈ. ਸੁਭਾਸ਼ ਸਿੰਗਲਾ, ਅਮਨ ਆਦਿ ਵੀ ਹਾਜ਼ਰ ਸਨ।
ਸੁਖਬੀਰ ਸਿੰਘ ਸੁੱਖੀ ਕਪਿਆਲ ਸਰਬਸੰਮਤੀ ਨਾਲ ਬਣੇ ਆਡ਼੍ਹਤੀਆ ਐਸੋ. ਦੇ ਪ੍ਰਧਾਨ
NEXT STORY