ਸੰਗਰੂਰ (ਗਰਗ)-ਪੰਜਾਬ ਦੇ ਪਿਛਡ਼ੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਬੇਸ਼ੱਕ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਪਰ ‘‘ਬੇਟੀ ਬਚਾਓ-ਬੇਟੀ ਪਡ਼੍ਹਾਓ’’ ਮੁਹਿੰਮ ਨੂੰ ਸਾਰਥਕ ਕਰਨ ਲਈ ਪ੍ਰਾਈਵੇਟ ਸਿੱਖਿਆ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ (ਸੰਗਰੂਰ) ਨੇ ਨਿਵੇਕਲੀ ਪਹਿਲ ਕਰਦਿਆਂ ਕਾਲਜ ਵਿਖੇ ਵੱਖ-ਵੱਖ ਪਿੰਡਾਂ ਤੋਂ ਆ ਕੇ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਲਡ਼ਕੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਹੈ। ਜਾਣਕਾਰੀ ਦਿੰਦਿਆਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਪਵਨ ਗੁਪਤਾ ਅਤੇ ਡਾਇਰੈਕਟਰ ਆਰ. ਕੇ. ਸ਼ਰਮਾ ਨੇ ਦੱਸਿਆ ਕਿ ਕਾਲਜ ਪੰਜਾਬੀ ਯੂਨੀਵਰਸਿਟੀ ਅਧੀਨ ਬੀ. ਏ., ਬੀ. ਸੀ. ਏ. ,ਬੀ. ਕਾਮ ,ਬੀ. ਲਿਬ, ਪੀ. ਜੀ. ਡੀ. ਸੀ. ਏ., ਐੱਮ. ਏ. (ਪੰਜਾਬੀ, ਪੁਾਲੀਟੀਕਲ ਸਾਇੰਸ, ਹਿਸਟਰੀ ਅਤੇ ਇੰਗਲਿਸ਼) ਕੋਰਸਾਂ ’ਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲਡ਼ਕੀਆਂ ਦੇ ਉਜਵਲ ਭਵਿੱਖ ਨੂੰ ਦੇਖਦਿਆਂ ਕਾਲਜ ਵੱਲੋਂ ਰੂਟ ਨੰਬਰ ਇਕ ਅਤੇ ਰੂਟ ਨੰਬਰ ਦੋ ਤੇ ਪਿੰਡ ਛਾਜਲੀ, ਛਾਜਲਾ, ਗੋਬਿੰਦਗਡ਼੍ਹ ਜੇਜੀਆਂ, ਖੋਖਰ ਖੁਰਦ, ਖੋਖਰ, ਲਹਿਰਾਗਾਗਾ, ਲ਼ਦਾਲ, ਸੰਗਤਪੁਰਾ, ਚੱਲਣ ਵਾਲੀਆਂ ਬੱਸਾਂ ’ਚ ਲਡ਼ਕੀਆਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਲਡ਼ਕੀਆਂ ਉੱਚ ਸਿੱਖਿਆ ਗ੍ਰਹਿਣ ਕਰ ਕੇ ਇਕ ਵਧੀਆ ਸਮਾਜ ਅਤੇ ਦੇਸ਼ ਦੇ ਨਿਰਮਾਣ ’ਚ ਆਪਣਾ ਬਣਦਾ ਰੋਲ ਅਦਾ ਕਰ ਸਕਣ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ‘‘ਬੇਟੀ ਬਚਾਓ-ਬੇਟੀ ਪਡ਼੍ਹਾਓ’’ ਦੇ ਨਾਅਰੇ ਨੂੰ ਸਾਰਥਕ ਕਰਨ ਲਈ ਅਜਿਹੀ ਪਹਿਲਕਦਮੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਲਡ਼ਕੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸੰਸਥਾ ਭਵਿੱਖ ’ਚ ਵੀ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿਚ ਆਪਣਾ ਬਣਦਾ ਰੋਲ ਅਦਾ ਕਰਦੀ ਰਹੇਗੀ।
ਹਾਈਕਮਾਂਡ ਦਾ ਹੁਕਮ ਹੋਇਆ ਤਾਂ ਸੰਗਰੂਰ ਤੋਂ ਜ਼ਰੂਰ ਲੜਾਂਗਾ : ਪਰਮਿੰਦਰ ਢੀਂਡਸਾ
NEXT STORY