ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ’ਚ ਕਲਾਸ ਐਲ.ਕੇ.ਜੀ. ਤੋਂ ਕਲਾਸ ਦਸਵੀਂ ਤੱਕ ਦੇ ਵਿਦਿਆਰਥੀਆਂ ਦੀ ਬੈਗ ਚੈਕਿੰਗ ਪ੍ਰਤੀਯੋਗਤਾ ਕਰਵਾਈ ਗਈ। ਇਸ ’ਚ ਬੱਚਿਆਂ ਦੇ ਬੈਗ, ਟਾਈਮ ਟੇਬਲ ਅਨੁਸਾਰ ਕਿਤਾਬਾਂ, ਕਾਪੀਆਂ-ਕਿਤਾਬਾਂ ਦੀ ਸਫਾਈ ਅਤੇ ਪੈਨ ਪੈਂਸਲ ਵੀ ਚੈਕ ਕੀਤੇ ਗਏ। ਬੱਚੇ ਘਰ ਤੋਂ ਪੂਰੀ ਤਿਆਰੀ ਨਾਲ ਆਏ ਸਨ। ਉਨ੍ਹਾਂ ਦੇ ਬੈਗ ਸਾਫ ਅਤੇ ਕਿਤਾਬਾਂ ਵੀ ਸਹੀ ਤਰੀਕੇ ਨਾਲ ਰੱਖੀਆਂ ਹੋਈਆਂ ਸਨ। ਅਧਿਆਪਕਾਂ ਨੇ ਬੱਚਿਆਂ ਦੇ ਬੈਗ ਧਿਆਨ ਨਾਲ ਚੈਕ ਕੀਤੇ ਅਤੇ ਉਨ੍ਹਾਂ ਦੀ ਪੋਜੀਸ਼ਨ ਤੈਅ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰਮੋਦ ਅਰੋਡ਼ਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਬੈਗ ਅਤੇ ਕਿਤਾਬਾਂ ਦਾ ਧਿਆਨ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਪੂਰੇ ਸਕੂਲ ਦੇ ਬੱਚਿਆਂ ਨੂੰ ਰੋਜ਼ਾਨਾ ਸ਼ਾਮ ਨੂੰ ਆਪਣਾ ਬੈਗ ਅਗਲੇ ਦਿਨ ਲਈ ਸੁਚਾਰੂ ਢੰਗ ਨਾਲ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਅਗਲੇ ਦਿਨ ਉਨ੍ਹਾਂ ਨੂੰ ਕਲਾਸ ’ਚ ਕਿਸੇ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇੇ।
ਕਲਾਸਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਮੈਂਬਰਾਂ ਦੀ ਮੀਟਿੰਗ
NEXT STORY