ਸੰਗਰੂਰ (ਰਵਿੰਦਰ) - ਹਮੇਸ਼ਾ ਅਧੂਰੇ ਖਰੀਦ ਪ੍ਰਬੰਧਾਂ ਕਾਰਨ ਹਰ ਮਹੀਨੇ ਅਖ਼ਬਾਰੀ ਸੁਰਖੀਆਂ ’ਚ ਰਹਿਣ ਵਾਲੀ ਮਾਰਕੀਟ ਕਮੇਟੀ ਧਨੌਲਾ ਵਲੋਂ ਸਰਕਾਰੀ ਐਲਾਨ ਕੀਤੇ ਕਿ ਕਣਕ ਦੀ ਖਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੈ। ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਸਰਕਾਰੀ ਦਾਅਵਿਆਂ ਦੀ ਪੋਲ ਅੱਜ ਫਿਰ ਉਸ ਸਮੇਂ ਖੁੱਲ੍ਹਦੀ ਨਜ਼ਰ ਆਈ ਕਿ ਸਰਕਾਰੀ ਐਲਾਨ ਦੇ 17 ਦਿਨ ਬਾਅਦ ਵੀ ਅਧੂਰੇ ਪ੍ਰਬੰਧਾਂ ਦੀ ਤਸਵੀਰ ਪੇਸ਼ ਹੋ ਰਹੀ ਹੈ ਜਦੋਂਕਿ ਬੀਤੀ ਰਾਤ ਮਾਮੂਲੀ ਮੀਂਹ ਪੈਣ ’ਤੇ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਅਤੇ ਮੇਨ ਫਡ਼੍ਹ ਵਾਲੀ ਸਡ਼ਕ ਪੂਰੀ ਤਰ੍ਹਾਂ ਜਲ-ਥਲ ਹੋ ਪਈ ਹੈ। ਉਥੇ ਹੀ ਮਾਰਕੀਟ ਕਮੇਟੀ ਦੇ ਮੇਨ ਗੇਟ ਅੱਗੇ ਵੀ ਪਾਣੀ ਗਾਰਾ ਚਿੱਕਡ਼ ਭਰਿਆ ਸਰਕਾਰੀ ਦਾਅਵਿਆਂ ਦਾ ਮੂੰਹ ਚਿਡ਼ਾ ਰਿਹਾ ਹੈ। ਕਿਸੇ ਪਾਸੇ ਵੀ ਨਾ ਤਾਂ ਫਸਲ ਨੂੰ ਮੀਂਹ ਤੋਂ ਬਚਾਉਣ ਅਤੇ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਲਈ ਛਾਂ ’ਚ ਬੈਠਣ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੁੱਖ ਯਾਰਡ ਦੀ ਇੰਨੀ ਮੰਦੀ ਹਾਲਤ ਹੈ ਤਾਂ ਪਿੰਡਾਂ ’ਚ 17 ਖਰੀਦ ਪ੍ਰਬੰਧਾਂ ਵਿਚ ਤਾਂ ਹਾਲਤ ਇਸ ਤੋਂ ਵੀ ਮਾਡ਼ੀ ਹੋਣੀ ਸੁਭਾਵਿਕ ਹੈ, ਹਰ ਸੀਜ਼ਨ ’ਚ ਕਰੋਡ਼ਾਂ ਰੁਪਏ ਮਾਰਕੀਟ ਫੀਸ ਇਕੱਤਰ ਕਰਦੀ ਹੈ ਪਰ ਕਿਸਾਨਾਂ ਨੂੰ ਹਰ ਹਾਡ਼੍ਹੀ, ਸਾਉਣੀ ਦੇ ਸੀਜ਼ਨ ਮੰਡੀਆਂ ਵਿਚ ਅਧੂਰੇ ਪ੍ਰਬੰਧਾਂ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਯਾਰਡ ਦੀ ਹਾਲਤ ਤਾਂ ਇਸ ਕਦਮ ਅਣਗਹਿਲੀ ਦਾ ਸ਼ਿਕਾਰ ਹੈ। ਮੰਡੀ ਦੇ ਫਡ਼੍ਹ ’ਚ ਕੋਈ ਵੀ ਸ਼ੈੱਡ ਤੱਕ ਨਹੀਂ ਹੈ, ਜਿਸ ਵੱਲ ਨਾ ਤਾਂ ਕਿਸੇ ਸਰਕਾਰ ਦਾ ਨਾ ਹੀ ਕਿ ਜ਼ਿੰਮੇਵਾਰ ਅਧਿਕਾਰੀ ਦਾ, ਕੋਈ ਧਿਆਨ ਹੈ ਜੋ ਇਕ ਵੱਡਾ ਸੁਆਲ ਹੈ। ਦਫਤਰ ਅੱਗੇ ਅਤੇ ਸਡ਼ਕ ’ਤੇ ਖਡ਼੍ਹੇ ਪਾਣੀ ਸਬੰਧੀ ਸੈਕਟਰੀ ਮਾਰਕੀਟ ਕਮੇਟੀ ਗੁਰਨਾਮ ਸਿੰਘ ਨੇ ਕਿਹਾ ਕਿ ਵਾਟਰ ਸਪਲਾਈ ਦੀ ਹੀ ਪਾਈਪ ਟੁੱਟਣ ਕਾਰਨ ਸਮੱਸਿਆ ਆਈ ਹੈ। ਸ਼ੈੱਡ ਦੇ ਪ੍ਰਬੰਧ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੂੰ ਲਿਖਿਆ ਸੀ, ਜਿਸ ਬਾਰੇ ਬੋਰਡ ਨੇ ਸ਼ੈੱਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਡੀ ਦੇ ਫਡ਼੍ਹਾਂ ਦੇ ਪ੍ਰਬੰਧ ਠੇਕੇਦਾਰ ਨੂੰ ਕਹਿ ਕੇ ਪੂਰੇ ਕਰਵਾਏ ਜਾਣਗੇ ਕਹਿ ਕੇ ਪੱਲਾ ਝਾਡ਼ ਦਿੱਤਾ। ਜ਼ਿਲਾ ਮੰਡੀ ਅਫਸਰ ਦਰਸ਼ਨ ਕੁਮਾਰ ਨੇ ਕਿਹਾ ਕਿ ਸ਼ੈੱਡ ਬਣਾਉਣ ਦੀ ਪਾਲਿਸੀ ਮੰਡੀ ਬੋਰਡ ਨੇ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸ਼ੈੱਡ ਦੀ ਘਾਟ ਹੈ। ਬਾਕੀ ਪ੍ਰਬੰਧਾਂ ਬਾਰੇ ਉਹ ਪਡ਼ਤਾਲ ਕਰ ਕੇ ਸਬੰਧਤ ਨੂੰ ਜਵਾਬਦੇਹ ਬਣ ਰਹੇ ਹਨ।
ਕੁਝ ਪਿੰਡਾਂ ’ਚ ਗਡ਼ੇਮਾਰੀ ਹੋਣ ਕਾਰਨ ਕਣਕ ਦੀ ਫ਼ਸਲ ਨੁਕਸਾਨੀ
NEXT STORY