ਸੰਗਰੂਰ (ਕਾਂਸਲ,ਅਨੀਸ਼)- ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਅੱਜ ਬਾਅਦ ਦੁਪਹਿਰ ਹੋਈ ਤੇਜ਼ ਬਰਸਾਤ ਤੇ ਚਲੀਆਂ ਤੇਜ ਹਵਾਵਾਂ ਦੇ ਨਾਲ-ਨਾਲ ਕੁਝ ਪਿੰਡਾਂ ਵਿਚ ਗਡ਼ੇਮਾਰੀ ਹੋਣ ਕਾਰਨ ਕਣਕ ਦੀ ਫ਼ਸਲ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪਿੰਡ ਘਰਾਚੋਂ ਅਤੇ ਫੱਗੂਵਾਲਾ ਸਮੇਤ ਕੁਝ ਹੋਰ ਪਿੰਡਾਂ ਵਿਚ ਅੱਜ ਬਾਅਦ ਦੁਪਹਿਰ ਹੋਈ ਤੇਜ਼ ਬਰਸਾਤ ਹੋਣ ਅਤੇ ਤੇਜ਼ ਹਵਾਵਾਂ ਚਲਣ ਦੇ ਨਾਲ ਨਾਲ ਗਡ਼ੇ ਵੀ ਪਏ। ਜਿਸ ਨਾਲ ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲ ਨੁਕਸਾਨੀ ਗਈ। ਬਾਦ ਦੁਪਹਿਰ ਜਿਆਦਾਂ ਤਰ੍ਹ ਪਿੰਡਾਂ ਵਿਚ ਤੇਜ ਬਰਸਾਤ ਦੇ ਨਾਲ ਨਾਲ ਤੇਜ ਹਵਾਵਾਂ ਚੱਲਣ ਕਾਰਨ ਵਾਢੀ ਲਈ ਤਿਆਰ ਖਡ਼ੀ ਕਣਕ ਦੀ ਪੱਕੀ ਫ਼ਸਲ ਜਮੀਨ ਉਪਰ ਵਿੱਛ ਜਾਣ ਕਾਰਨ ਨੁਕਸਾਨੀ ਗਈ। ਇਸ ਸੰਬੰਧੀ ਕਿਸਾਨਾਂ ਆਗੂਆਂ ਗੁਰਮੀਤ ਸਿੰਘ ਕਪਿਆਲ, ਮਾਲਵਿੰਦਰ ਸਿੰਘ, ਦਰਬਾਰਾ ਸਿੰਘ ਨਾਗਰਾ, ਕਸਮੀਰ ਸਿੰਘ ਘਰਾਚੋਂ ਅਤੇ ਹੋਰ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ ਦਾ ਮੁਆਵਜਾਂ ਦੇਣ ਦੀ ਮੰਗ ਕੀਤੀ। ਸਥਾਨਕ ਅਨਾਜ਼ ਮੰਡੀ ਦਾ ਦੌਰਾ ਕਰਨ ’ਤੇ ਅਨਾਜ਼ ਮੰਡੀ ਵਿਚ ਫ਼ਸਲ ਦੀ ਆਮਦ ਅਜੇ ਘੱਟ ਹੋਣ ਕਾਰਨ ਬਚਾਅ ਰਹਿ ਗਿਆ। ਫ਼ਸਲਾਂ ਦੀਆਂ ਢੇਰੀਆਂ ਢੱਕੀਆਂ ਹੋਈਆਂ ਸਨ। ਪਰ ਬਰਸਾਤ ਦਾ ਪਾਣੀ ਸਡ਼ਕਾਂ ਉਪਰ ਖਡ਼ਾ ਹੋਣ ਕਾਰਨ ਸੀਵਰੇਜ ਦੀ ਸਮੱਸਿਆਂ ਪੂਰੀ ਤਰ੍ਹਾਂ ਝਲਕ ਰਹੀ ਸੀ। ਤੇਜ ਹਵਵਾਂ ਅਤੇ ਤੇਜ ਬਰਸਾਤ ਦੇ ਕਾਰਨ ਸ਼ਹਿਰ ਅਤੇ ਪਿੰਡਾਂ ਵਿਚ ਬਿਜਲੀ ਸਪਲਾਈ ਵੀ ਗੁੱਲ ਹੋ ਜਾਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪਿਆ।
ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਬੱਚਿਆਂ ਨੂੰ ਦਾਖਲਾ ਨਾ ਦੇਣ ਦਾ ਮਾਮਲਾ
NEXT STORY