ਸੰਗਰੂਰ (ਸ਼ਾਮ)- ਸ਼ਹਿਰ ਨੂੰ ਬਠਿੰਡਾ-ਬਰਨਾਲਾ ਮੇਨ ਰੋਡ ਨਾਲ ਜੋਡ਼ਦੀ ਮੁੱਖ ਸਡ਼ਕ ਦੀ ਹਾਲਤ ਲੰਬੇ ਸਮੇਂ ਤੋਂ ਖਸਤਾਹਾਲ ਬਣੀ ਹੋਈ ਹੈ ਪਰ ਇਸ ਸਾਈਡ ਤੋਂ ਨਾ ਬਣੀ ਹੋਣ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਮਕਾਨ ਮਾਲਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਰਘੁਵੀਰ ਚੰਦ, ਜੈ ਰਾਮ, ਹਰਦੇਵ ਸਿੰਘ, ਪਾਲ ਸਿੰਘ, ਪੰਜਾਬ ਸਿੰਘ, ਉਤਮ ਸਿੰਘ ਦਾ ਕਹਿਣਾ ਹੈ ਕਿ ਇਸ ਸਬ-ਡਵੀਜ਼ਨ ਨਾਲ ਜੁਡ਼ੇ ਦਰਜਨਾਂ ਪਿੰਡ ਅਤੇ ਇਸ ਸਡ਼ਕ ਤੋਂ ਗੁਜ਼ਰਨ ਵਾਲੇ ਲਗਭਗ ਪੰਜ ਹਜ਼ਾਰ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਅਕਾਲੀ ਸਰਕਾਰ ਮੌਕੇ ਲਗਭਗ ਦੋ ਕਰੋਡ਼ ਰੁਪਏ ਦੀ ਲਾਗਤ ਨਾਲ ਬਣਾਏ ਗਏ ਬੱਸ ਸਟੈਂਡ ਦੇ ਮੁੱਖ ਗੇਟ ਅੱਗੇ ਲੱਗੀਆਂ ਰੂਡ਼ੀਆਂ ਲੋਕਲ ਲੀਡਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕਰ ਰਹੀਆਂ ਹਨ ਕਿਉਂਕਿ ਕੂਡ਼ੇ ਦੇ ਢੇਰ ਬਿਲਕੁਲ ਸਡ਼ਕ ਕਿਨਾਰੇ ਲੱਗੇ ਪਏ ਹਨ ਜਿਥੇ ਆਵਾਰਾ ਪਸ਼ੂ ਅਤੇ ਕੁੱਤੇ ਦਿਨ-ਰਾਤ ਮੂੰਹ ਮਾਰ ਕੇ ਸਡ਼ਕ ’ਤੇ ਖਿਲਾਰ ਦਿੰਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਬੇਸ਼ੱਕ ਲਗਭਗ 6 ਮਹੀਨੇ ਪਹਿਲਾਂ ਇਸ ਸਡ਼ਕ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕਰੋਡ਼ਾਂ ਰੁਪਏ ਖ਼ਰਚ ਕੇ ਨਵੇਂ ਸਿਰੇ ਤੋਂ ਬਣਾਏ ਜਾਣ ਦੀ ਗੱਲ ਆਖੀ ਗਈ ਸੀ ਪਰ ਅੱਜ ਤੱਕ ਇਸ ਸਡ਼ਕ ਦੇ ਹਾਲਾਤ ਨਹੀਂ ਸੁਧਰ ਸਕੇ ਸਥਾਨਕ ਲੋਕਾਂ ਅਤੇ ਬਸਿੰਦਿਆਂ ਦਾ ਕਹਿਣਾ ਹੈ ਕਿ ਵਿਕਾਸ ਦੀ ਇਹ ਘਟੀਆ ਚਾਲ ਕਾਰਨ ਚੌਣਾਂ ’ਚ ਖਡ਼੍ਹੇ ਉਮੀਦਵਾਰਾਂ ਨੂੰ ਨਾਮੌਸ਼ੀ ਦਾ ਸਾਹਮਣਾ ਭੁਗਤਣਾ ਪੈ ਸਕਦਾ ਹੈ ਬੇਸ਼ੱਕ ਕੁਝ ਸਮਾਂ ਪਹਿਲਾਂ ਲੋਕ ਨਿਰਮਾਣ ਵਿਭਾਗ ਨੇ ਇਸ ਰੋਡ ਦੀ ਇਕ ਸਾਈਡ ਤੇ 37 ਲੱਖ ਰੁਪੈ ਲਾਕੇ ਡੰਗ ਟੰਪਾਊ ਸਡ਼ਕ ਬਣਾ ਦਿੱਤੀ ਸੀ ਜੋ ਮੀਂਹ ਨਾਲ ਖੇਂਰੂ-ਖੇਂਰੂ ਹੋ ਗਈ ਅਤੇ ਹੇਠਾਂ ਧੱਸਣੀ ਸੁਰੂ ਹੋ ਗਈ। ਪਰ ਦੂਸਰੀ ਸਾਈਡ ਦੀ ਸਡ਼ਕ ਤੇ ਲੋਕਾਂ ਨੇ ਕੂਡ਼ਾ ਡੰਪ ਬਣਾ ਦਿੱਤਾ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਹਾਦਸ਼ਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਢਾਈ ਸਾਲ ਪਹਿਲਾਂ ਬਣਿਆਂ ਬੱਸ ਸਟੈਂਡ ਚਿੱਟਾ ਹਾਥੀ ਬਣਦਾ ਜਾ ਰਿਹਾ ਹੈ ਜਿਥੇ ਸਵੇਰੇ-ਸਾਮ ਬੱਚੇ ਕ੍ਰਿਕੇਟ ਖੇਡਦੇ ਹਨ ਅਤੇ ਮਿੰਨੀ ਬੱਸ਼ਾਂ ਵਾਲਿਆਂ ਨੇ ਰਾਤਰੀ ਸਟਾਪੇਜ ਬਣਾ ਦਿੱਤਾ ਹੈ ਅਤੇ ਸਮਾਜ ਵਿਰੋਧੀ ਅਨਸਰ ਇਸ ਨੂੰ ਆਪਣੇ ਗਲਤ ਕੰਮਾਂ ਲਈ ਇਸਤੇਮਾਲ ਕਰਨ ਲੱਗ ਪਏ ਹਨ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਨਹੀਂ ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਦ ਕੂਡ਼ੇ ਲੱਗੇ ਢੇਰਾਂ ਨੂੰ ਚੁਕਾਉਣ ਸੰਬੰਧੀ ਨਗਰ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਲੱਗੇ ਕੂਡ਼ੇ ਦੇ ਢੇਰ ਚੁਕਵਾ ਦਿੱਤੇ ਜਾਣਗੇ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪੱਖੋ ਕਲਾਂ ਸਾਈਡ ਤੋਂ ਇਹ ਸਡ਼ਕ ਬਣਦੀ ਆ ਰਹੀ ਹੈ ਜਲਦੀ ਹੀ ਬਣਾ ਦਿੱਤੀ ਜਾਵੇਗੀ।
ਵਿਦਿਆਰਥਣਾਂ ਕੀਤਾ ਹਸਪਤਾਲ ਦਾ ਦੌਰਾ
NEXT STORY