ਸੰਗਰੂਰ (ਮੁਖਤਿਆਰ) -ਮਾਈ ਭਾਗੋ ਡਿਗਰੀ ਕਾਲਜ (ਲਡ਼ਕੀਆਂ) ਰੱਲਾ ਦੇ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਸਿਹਤ ਕੇਂਦਰ ਖਿਆਲਾ ਕਲਾਂ ਦਾ ਦੌਰਾ ਕਰ ਕੇ ਹਸਪਤਾਲ ਵਿਚ ਆਏ ਮਰੀਜ਼ਾਂ ਦੇ ਇਲਾਜ ਲਈ ਅਪਣਾਈ ਜਾਂਦੀ ਪ੍ਰਕਿਰਿਆ ਨੂੰ ਜਾਣਿਆ। ਕਾਲਜ ਦੇ ਸਾਇੰਸ ਵਿਭਾਗ ਦੇ ਪ੍ਰੋ. ਹਰਪ੍ਰੀਤ ਕੌਰ ਮਾਖਾ ਚਹਿਲਾਂ ਅਤੇ ਰਮਨੀਦਪ ਕੌਰ ਨੇ ਦੱਸਿਆ ਕਿ ਬੀ.ਐੱਸ.ਸੀ. ਭਾਗ ਦੂਜਾ ਅਤੇ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਹਸਪਤਾਲ ਦੀਆਂ ਵੱਖ-ਵੱਖ ਲੈਬੋਰੇਟਰੀਆਂ ’ਚ ਬੀਮਾਰੀਆਂ ਦੀ ਜਾਂਚ ਲਈ ਕੀਤੇ ਜਾਂਦੇ ਟੈਸਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਬਡ਼ੇ ਉਤਸ਼ਾਹ ਨਾਲ ਖੁਦ ਵੀ ਟੈਸਟ ਕੀਤੇ। ਹਸਪਤਾਲ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ ਨੇ ਬੀਮਾਰੀਆਂ ਦਾ ਟੈਸਟ ਕਰਨ ਲਈ ਵਰਤੇ ਜਾਂਦੇ ਯੰਤਰਾਂ ਦੀ ਵਰਤੋਂ ਕਰਨ ਅਤੇ ਇਨ੍ਹਾਂ ਯੰਤਰਾਂ ਦੇ ਰੱਖ-ਰਖਾਅ ਦੀ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਹਸਪਤਾਲ ਦੀ ਲੈਬੋਰੇਟਰੀ ਵਿਚ ਮਸ਼ੀਨਾਂ ਰਾਹੀਂ ਖੁਦ ਪੀਲੀਆ, ਟਾਈਫਾਇਡ, ਮਲੇਰੀਆ, ਗਠੀਆ, ਹੀਮੋਗਲੋਬਿਨ, ਟੀ.ਐੱਲ.ਸੀ., ਡੀ.ਐੱਲ.ਸੀ., ਐੱਚ.ਆਈ.ਵੀ. ਆਦਿ ਬੀਮਾਰੀਆਂ ਦੇ ਟੈਸਟ ਕਰ ਕੇ ਮਸ਼ੀਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੀ ਸਿੱਖੇ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾਡ਼, ਐੱਮ.ਡੀ. ਕੁਲਦੀਪ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜਹਰੀ ਅਤੇ ਸਕੱਤਰ ਮਨਜੀਤ ਸਿੰਘ ਖਿਆਲਾ ਨੇ ਕਿਹਾ ਕਿ ਸਾਇੰਸ ਦੀਆਂ ਵਿਦਿਆਰਥਣਾਂ ਦੇ ਤਜਰਬੇ ਵਿਚ ਵਾਧਾ ਕਰਨ ਲਈ ਅਜਿਹੀ ਪ੍ਰੈਕਟੀਕਲ ਜਾਣਕਾਰੀ ਬਹੁਤ ਸਹਾਈ ਹੁੰਦੀ ਹੈ ਅਤੇ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਵਿਦਿਆਰਥਣਾਂ ਲਈ ਅਜਿਹੇ ਦੌਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਬੀ. ਏ. ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
NEXT STORY