ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੁਕਾਬਲੇ ਵਿਧਾਨ ਸਭਾ ਚੋਣਾਂ 'ਚ ਬੇਸ਼ੱਕ ਜ਼ਿਆਦਾ ਵੋਟਿੰਗ ਹੁੰਦੀ ਰਹੀ ਹੋਵੇ ਪਰ ਇਸ ਸੂਬੇ ਦੇ ਸੰਗਰੂਰ ਲੋਕ ਸਭਾ ਖੇਤਰ ਦੇ ਵੋਟਰ ਹੋਰ ਲੋਕ ਸਭਾ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਜਾਗਰੂਕ ਹਨ। ਇਹੀ ਕਾਰਨ ਹੈ ਕਿ ਇਸ ਲੋਕ ਸਭਾ ਖੇਤਰ 'ਚ ਨਾ ਸਿਰਫ ਲੋਕ ਸਭਾ ਚੋਣਾਂ 'ਚ, ਸਗੋਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਹੋਰ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਵੋਟਿੰਗ ਦਰਜ ਕੀਤੀ ਜਾਂਦੀ ਰਹੀ ਹੈ।
ਪਿਛਲੀਆਂ ਲੋਕ ਸਭਾ ਚੋਣਾਂ 'ਚ ਜਿਥੇ ਪੂਰੇ ਪੰਜਾਬ 'ਚ 70.89 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ, ਉਥੇ ਹੀ ਸੰਗਰੂਰ ਲੋਕ ਸਭਾ ਖੇਤਰ ਦਾ ਵੋਟ ਫ਼ੀਸਦੀ 77.51 ਸੀ, ਜੋ ਸੂਬੇ ਦੇ ਹੋਰ ਲੋਕਸਭਾ ਖੇਤਰਾਂ ਮੁਕਾਬਲੇ ਸਭ ਤੋਂ ਜ਼ਿਆਦਾ ਰਿਹਾ। ਸਾਲ 2009 ਦੀਆਂ ਲੋਕ ਸਭਾ ਚੋਣਾਂ 'ਚ ਜਿੱਥੇ ਰਾਜ 'ਚ ਵੋਟਿੰਗ ਫ਼ੀਸਦੀ 70.04 ਸੀ, ਉਥੇ ਹੀ ਸੰਗਰੂਰ ਲੋਕਸਭਾ ਚੋਣ ਖੇਤਰ 'ਚ ਇਹ 74.63 ਫ਼ੀਸਦੀ ਸੀ। ਹਾਲਾਂਕਿ ਸਾਲ 2009 ਦੇ ਲੋਕ ਸਭਾ ਚੋਣਾਂ 'ਚ ਬਠਿੰਡਾ ਲੋਕ ਸਭਾ ਖੇਤਰ 'ਚ ਸੰਗਰੂਰ ਤੋਂ ਜ਼ਿਆਦਾ ਵੋਟਿੰਗ ਦਰਜ ਕੀਤੀ ਗਈ ਸੀ ਪਰ ਸਾਲ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕ੍ਰਮਵਾਰ 83.54 ਅਤੇ 92.35 ਫ਼ੀਸਦੀ ਵੋਟਿੰਗ ਦੇ ਕਾਰਨ ਇਹ ਲੋਕ ਸਭਾ ਖੇਤਰ ਹੋਰ ਲੋਕ ਸਭਾ ਖੇਤਰਾਂ ਦੇ ਮੁਕਾਬਲੇ ਵੋਟਿੰਗ 'ਚ ਪਹਿਲੇ ਸਥਾਨ 'ਤੇ ਰਿਹਾ।
ਪਿਛਲੀਆਂ ਚੋਣਾਂ 'ਚ ਇਹ ਰਿਹਾ ਹੈ ਲੋਕ ਸਭਾ ਖੇਤਰਾਂ ਦਾ ਵੋਟਿੰਗ ਫ਼ੀਸਦੀ
ਖੇਤਰ |
ਲੋ. ਸ.-2014 |
ਲੋਕ. ਸ.- 2009 |
ਵਿ. ਸ.-2012 |
ਸੰਗਰੂਰ |
77.51 |
74.63 |
83.54 |
ਬਠਿੰਡਾ |
77.46 |
78.75 |
83.23 |
ਫਤਿਹਗੜ੍ਹ ਸਾਹਿਬ |
73.99 |
69.62 |
81.49 |
ਫਿਰੋਜ਼ਪੁਰ |
72.76 |
71.40 |
83.12 |
ਗੁਰਦਾਸਪੁਰ |
71.49 |
71.34 |
76.52 |
ਪਟਿਆਲਾ |
71.20 |
69.87 |
78.62 |
ਫਰੀਦਕੋਟ |
71.11 |
72.44 |
83.19 |
ਲੁਧਿਆਣਾ |
70.64 |
64.77 |
73.56 |
ਅਨੰਦਪੁਰ ਸਾਹਿਬ |
69.81 |
67.92 |
76.85 |
ਅੰਮ੍ਰਿਤਸਰ |
67.38 |
65.95 |
71.43 |
ਜਲੰਧਰ |
67.21 |
67.26 |
75.58 |
ਖਡੂਰ ਸਾਹਿਬ |
66.89 |
71.07 |
78.99 |
ਹੁਸ਼ਿਆਰਪੁਰ |
65.16 |
65.35 |
75.62 |
ਕਰਤਾਰਪੁਰ ਲਾਂਘਾ : ਭੂਮੀ ਪੂਜਨ ਤੋਂ ਬਾਅਦ ਸੜਕ ਦੇ ਨਿਰਮਾਣ ਦੀ ਹੋਈ ਸ਼ੁਰੂਆਤ (ਵੀਡੀਓ)
NEXT STORY