ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) -ਸੰਗਰੂਰ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੌਰਾਨੇ ਗਸ਼ਤ ਸਮੇਤ ਪੁਲਸ ਪਾਰਟੀ ਉਭਾਵਾਲ ਰੋਡ ਸੰਗਰੂਰ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਸੂਏ ਦੀ ਪਟੜੀ ਵੱਲੋਂ ਲਾਲੋ ਪਤਨੀ ਸਵ. ਭੋਲਾ ਸਿੰਘ ਵਾਸੀ ਰਾਮਨਗਰ ਬਸਤੀ ਸੰਗਰੂਰ ਨੂੰ 5 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ।
ਥਾਣਾ ਭਵਾਨੀਗੜ੍ਹ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੌਰਾਨੇ ਗਸ਼ਤ ਪਿੰਡ ਚੰਨੋ ਪੈਪਸੀ ਫੈਕਟਰੀ ਸੂਏ ਦੀ ਪਟੜੀ ਤੋਂ ਦੋਸ਼ੀ ਕਸ਼ਮੀਰ ਸਿੰਘ ਪੁੱਤਰ ਮਿੱਤ ਸਿੰਘ, ਜਗਸੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਪਿੰਡ ਮੁਨਸ਼ੀਵਾਲਾ ਥਾਣਾ ਭਵਾਨੀਗੜ੍ਹ ਨੂੰ ਨਸ਼ੇ ਵਾਲੀਆਂ 6100 ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਛਾਜਲੀ ਦੇ ਹੌਲਦਾਰ ਹਰਦੀਪ ਸਿੰਘ ਦੌਰਾਨੇ ਗਸ਼ਤ ਪਿੰਡ ਖਡਿਆਲ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਸ਼ਮਸ਼ਾਨਘਾਟ ਪਿੰਡ ਮਹਿਲਾ ਨੇੜੇ ਪਹੁੰਚੇ ਤਾਂ ਦੋਸ਼ੀ ਦਰਸ਼ਨ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਜੇਜੀਆ ਕਾਲੋਨੀ ਸੁਨਾਮ ਰੋਡ ਮਹਿਲਾ ਨੂੰ 12 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕੀਤਾ। ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਦੌਰਾਨੇ ਗਸ਼ਤ ਪੱਕੀ ਸੜਕ ਪਿੰਡ ਨੰਗਲਾ ਨੂੰ ਜਾ ਰਹੇ ਸਨ ਤਾਂ ਜਦੋਂ ਪੁਲਸ ਪਾਰਟੀ ਸ਼ਮਸ਼ਾਨਘਾਟ ਤੋਂ ਕੁਝ ਅੱਗੇ ਬਾਹੱਦ ਪਿੰਡ ਛਾਜਲੀ ਪਹੁੰਚੇ ਤਾਂ ਸਾਹਮਣੇ ਤੋਂ ਪਿੰਡ ਨੰਗਲਾ ਵੱਲੋਂ ਆਉਂਦੇ ਦੋਸ਼ੀ ਹਰਮਨ ਸਿੰਘ ਉਰਫ ਗੋਰਾ ਪੁੱਤਰ ਜਗਸੀਰ ਸਿੰਘ ਵਾਸੀ ਪੂਨੀਆ ਪੱਤੀ ਛਾਜਲੀ ਨੂੰ ਨਸ਼ੇ ਵਾਲੀਆਂ 320 ਗੋਲੀਆਂ ਸਮੇਤ ਕਾਬੂ ਕੀਤਾ।
ਹੰਦੋਵਾਲ ਦੇ ਲੋਕਾਂ ਨੇ ਕਣਕ ਨਾ ਮਿਲਣ 'ਤੇ ਕੀਤਾ ਪ੍ਰਦਰਸ਼ਨ
NEXT STORY