ਜਲੰਧਰ (ਪੁਨੀਤ, ਸੋਨੂੰ)— ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਿਵਾਦਾਂ ’ਚ ਘਿਰਦੇ ਵਿਖਾਈ ਦੇ ਰਹੇ ਹਨ। ਦਰਅਸਲ ਇਕ ਸਮਾਗਮ ਦੌਰਾਨ ਸੰਤੋਖ ਸਿੰਘ ਚੌਧਰੀ ਵੱਲੋਂ ਜੁੱਤੀਆਂ ਪਾ ਕੇ ਜੋਤ ਜਤਾਉਣ ਨੂੰ ਲੈ ਕੇ ਸ਼ਿਵਸੈਨਾ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਬੀ. ਐੱਸ. ਐੱਨ. ਐੱਲ. ਵੱਲੋਂ ਹਿੰਦੀ ਦਿਵਸ ਮੌਕੇ ਹਾਲ ਹੀ ’ਚ ਕਰਵਾਏ ਗਏ ਇਕ ਪ੍ਰੋਗਰਾਮ ’ਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਜੁੱਤੀਆਂ ਪਾ ਕੇ ਮਾਤਾ ਰਾਣੀ ਦੀ ਤਸਵੀਰ ਅੱਗੇ ਜੋਤੀ ਜਗਾਈ ਗਈ। ਇਸ ਦੇ ਇਲਾਵਾ ਜੋਤ ਜਗਾਉਣ ਸਮੇਂ ਸੰਸਦ ਮੈਂਬਰ ਦੇ ਨਾਲ ਖੜ੍ਹੇ ਹੋਰਾਂ ਮੈਂਬਰਾਂ ਨੇ ਵੀ ਜੁੱਤੀਆਂ ਪਾਈਆਂ ਹੋਈਆਂ ਸਨ। ਇਸ ਦੇ ਵਿਰੋਧ ’ਚ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਵੱਲੋਂ ਅੱਜ ਆਪਣੇ ਸਾਥੀਆਂ ਦੇ ਨਾਲ ਚੌਧਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਮੁਆਫ਼ੀ ਮੰਗਣ ਦੀ ਮੰਗ ਰੱਖੀ ਗਈ।
ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਘਪਲੇ ਨੂੰ ਲੈ ਕੇ ਕਮਿਸ਼ਨ ਦੀ ਸਖ਼ਤੀ, ਮਹਿਕਮੇ ਤੋਂ 15 ਦਿਨਾਂ ਦੇ ਅੰਦਰ ਮੰਗੀ ਰਿਪੋਰਟ
ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਘਰ ਬਾਹਰ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਥਾਪਰ ਦਾ ਕਹਿਣਾ ਹੈ ਕਿ ਜੇਕਰ ਚੌਧਰੀ ਮੁਆਫ਼ੀ ਨਹੀਂ ਮੰਗਦੇ ਹਨ ਤਾਂ ਉਹ ਧਾਰਾ 295 ਏ ਦੇ ਤਹਿਤ ਪਰਚਾ ਦਰਜ ਕਰਨ ਲਈ ਪੁਲਸ ਕਮਿਸ਼ਨਰ ਦੇ ਦਫ਼ਤਰ ’ਚ ਧਰਨਾ ਦੇਣਗੇ।
ਇਹ ਵੀ ਪੜ੍ਹੋ: ਰੂਪਨਗਰ ਤੋਂ ਵੱਡੀ ਖ਼ਬਰ: ਭੈਣ ਦੀ 'ਲਵ ਮੈਰਿਜ' ਦੇ 2 ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਵੱਢਿਆ ਜੀਜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਰਦਾਨਾ ਕਮਜ਼ੋਰੀ ਕਿਉਂ ਹੁੰਦੀ ਹੈ? ਪੜ੍ਹੋ ਸਹੀ ਜਾਣਕਾਰੀ ਤੇ ਲਵੋ ਦੇਸੀ ਇਲਾਜ
NEXT STORY