ਸਰਾਏ ਅਮਾਨਤ ਖਾ (ਨਰਿੰਦਰ, ਰਮਨ) : ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ 'ਤੇ ਕੁੜੀ-ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਨੋਸ਼ਿਹਰਾ ਢਾਲਾ ਦੇ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪਿੰਡ ਗਹਿਰੀ ਦੀ ਕੁੜੀ ਅਮਨਪ੍ਰੀਤ ਕੌਰ ਨਾਲ ਅਦਾਲਤ ਰਾਹੀ ਇਕ ਸਾਲ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿੰਡ ਨੋਸ਼ਿਹਰਾ ਵਿਖੇ ਹੀ ਰਹਿ ਰਹੇ ਸਨ। ਅੱਜ ਸਵੇਰੇ ਜਦੋਂ ਦੋਵੇਂ ਮੋਟਰਸਾਈਕਲ 'ਤੇ ਪਿੰਡ ਵੱਲ ਆ ਰਹੇ ਸਨ ਤਾਂ ਇਕ ਸਵਿੱਫਟ ਕਾਰ 'ਚ ਆਏ ਕੁਝ ਵਿਆਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕਾਰਨ ਅਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਮਨਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਕੰਮਲਜੀਤ ਸਿੰਘ ਅਨੁਸਾਰ ਮ੍ਰਿਤਕ ਲੜਕੇ ਦੇ ਵਾਰਸਾ ਦੇ ਬਿਆਨ ਲੈ ਕੇ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੁਖਬੀਰ ਵੱਲੋਂ ਇਸ਼ਾਰਿਆਂ 'ਚ ਦਾਖਾ ਲਈ ਇਆਲੀ ਦੇ ਨਾਂ 'ਤੇ ਮੁਹਰ!
NEXT STORY