ਮੋਹਾਲੀ (ਪ੍ਰਦੀਪ)— ਮਾਨਵਤਾ ਦੇ ਭਲੇ ਲਈ ਪਿਛਲੇ 10 ਸਾਲਾਂ ਤੋਂ ਜੁਟੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਤਾਰ ਮੁਹਰਲੀ ਕਤਾਰ 'ਚ ਰਹਿੰਦਿਆਂ ਸਮਾਜ ਸੇਵਾ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਫਿਰ ਭਾਵੇਂ ਉਹ ਪੰਜਾਬ, ਹਰਿਆਣਾ ਜਾਂ ਦੂਜੇ ਸੂਬਿਆਂ ਦੇ ਵਿਦੇਸ਼ਾਂ 'ਚ ਫਸੇ ਮੁੰਡੇ ਕੁੜੀਆਂ ਨੂੰ ਛੁਡਾ ਕੇ ਲਿਆਉਣ ਦੀ ਗੱਲ ਹੋਵੇ ਜਾਂ ਫਿਰ ਕਰੋੜਾਂ ਰੁਪਏ ਬਲੱਡ ਮਨੀ ਦੇ ਰੂਪ 'ਚ ਅਰਬ ਦੇਸ਼ਾਂ ਨੂੰ ਅਦਾ ਕਰਕੇ ਫਾਂਸੀ ਦੇ ਫੰਦੇ ਤੋਂ ਛੁਡਾ ਕੇ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਣ ਦੀ ਗੱਲ ਹੋਵੇ। ਇਸ ਤੋਂ ਇਲਾਵਾ ਟਰੱਸਟ ਵੱਲੋਂ ਲੋਕਾਂ ਦੀ ਨਬਜ ਨੂੰ ਪਛਾਣਦਿਆਂ ਇਸ ਸੰਸਥਾ ਦੇ ਰੂਹੇਰਵਾ ਡਾ. ਐੱਸ. ਪੀ. ਸਿੰਘ ਓਬਰਾਏ ਟਰੱਸਟ/ਮੈਨੇਜਿੰਗ ਟਰੱਸਟੀ ਦੀ ਅਗਵਾਈ ਵਿਚ ਸੰਸਥਾ ਵਲੋਂ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੀ ਲਪੇਟ ਵਿਚ ਆਏ ਲੋਕਾਂ ਅਤੇ ਆਰਥਿਕਤਾ ਦੀ ਦੋਹਰੀ ਮਾਰ ਝੇਲ ਰਹੇ ਕਾਮਿਆਂ ਲਈ ਮਹੀਨਾਵਾਰ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੋਇਆ ਹੈ।
ਇਸ ਸਾਰੀ ਸਰਗਰਮੀ ਸਬੰਧੀ 'ਜਗ ਬਾਣੀ' ਦੀ ਟੀਮ ਵੱਲੋਂ ਡਾ. ਓਬਰਾਏ ਨਾਲ ਕੀਤੀ ਮੁਲਾਕਾਤ ਦਾ ਸਾਰਅੰਸ਼
ਕੋਰੋਨਾ ਵਾਇਰਸ ਵਿਰੁੱਧ ਲੜ ਰਹੇ ਯੋਧਿਆਂ ਸਬੰਧੀ ਕੀ ਕੁਝ ਉਲੀਕਿਆ ਹੈ?
ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ, ਪੀ. ਜੀ. ਆਈ. ਚੰਡੀਗੜ੍ਹ, ਰਜਿੰਦਰਾ ਹਸਪਤਾਲ ਪਟਿਆਲਾ, ਨਵਾਂ ਸ਼ਹਿਰ ਸਿਵਲ ਹਸਪਤਾਲ, ਟਾਂਡਾ, ਗੁਰਦਾਸਪੁਰ ਲਈ 8 ਵੈਂਟੀਲੇਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ 12 ਵੈਂਟੀਲੇਟਰ ਹੋਰ ਖਰੀਦੇ ਗਏ ਹਨ ਜੋ ਲੋੜੀਂਦੀਆਂ ਥਾਵਾਂ 'ਤੇ ਪਹੁੰਚਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਹਸਪਤਾਲਾਂ ਵਿਚ 1000 ਪੀ. ਪੀ. ਈ. ਕਿੱਟਸ, 10,000 ਮਾਸਕ ਪਹੁੰਚਾਏ ਜਾ ਚੁੱਕੇ ਹਨ।
ਮਾਰਕਫੈੱਡ ਪੰਜਾਬ ਦੇ ਕਾਮਿਆਂ ਲਈ ਮਾਸਕ ਵੀ ਮੁਹੱਈਆ ਕਰਵਾਏ ਗਏ ਹਨ?
ਕਣਕ ਦਾ ਸੀਜਨ ਸ਼ੁਰੂ ਹੋਣ 'ਤੇ ਮਾਰਕਫੈੱਡ ਨੇ ਉਨ੍ਹਾਂ ਕੋਲੋਂ ਮੰਡੀਆਂ 'ਚ ਕੰਮ ਕਰਨ ਵਾਲੀ ਲੇਬਰ ਲਈ 20,000 ਮਾਸਕਾਂ ਦੀ ਮੰਗ ਕੀਤੀ ਸੀ ਜਿਸ ਨੂੰ ਪੂਰਾ ਕੀਤਾ ਗਿਆ ਹੈ ਅਤੇ ਇਹ ਸੇਵਾ ਅਗਾਂਹ ਵੀ ਜਾਰੀ ਰਹੇਗੀ। ਪੁਲਸ ਅਤੇ ਪ੍ਰਸ਼ਾਸਨ ਅਤੇ ਮੀਡੀਆ ਕਰਮੀਆਂ ਨੂੰ ਵੀ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਗਿਆ ਹੈ? ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜੇ ਰਹੇ ਅਸਲ ਯੋਧਿਆਂ ਜਿਨ੍ਹਾਂ 'ਚ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਪੰਜਾਬ ਦੇ 26 ਜ਼ਿਲਿਆਂ ਦੇ ਐੱਸ. ਐੱਸ. ਪੀ. ਦਫਤਰਾਂ ਦੇ ਮੁਲਾਜ਼ਮਾਂ ਅਤੇ ਮੀਡੀਆਂ ਕਰਮੀਆਂ ਨੂੰ ਸੈਨੇਟਾਈਜਰ, ਮਾਸਕ ਮੁਹੱਈਆ ਕਰਵਾਏ ਗਏ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ
ਕਿੰਨੇ ਪਰਿਵਾਰਾਂ ਨੂੰ ਰਾਸ਼ਨ ਦੇਣ ਜਾ ਰਹੇ ਹੋ?
ਮਈ ਮਹੀਨੇ 'ਚ 37,000 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ 'ਚ 160 ਟਨ ਆਟਾ, 60 ਟਨ ਚਾਵਲ, 60 ਟਨ ਖੰਡ, 60 ਟਨ ਦਾਲ ਅਤੇ 9 ਟਨ ਚਾਹਪੱਤੀ ਸ਼ਾਮਲ ਹੋਵੇਗੀ। ਇਹ ਰਾਸ਼ਨ ਇਕ ਕਰੋੜ 45 ਲੱਖ ਰੁਪਏ ਦੇ ਕਰੀਬ ਹੋਵੇਗਾ ਜੋ ਮਹੀਨੇ 'ਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਜੂਨ ਮਹੀਨੇ 'ਚ ਇਹ ਪਰਿਵਾਰ 37 ਤੋਂ ਵੱਧ ਕੇ 45 ਹਜ਼ਾਰ ਹੋ ਜਾਣਗੇ ਅਤੇ ਇਹ ਸੇਵਾ ਲਗਾਤਾਰ ਉਦੋਂ ਤਕ ਚਲਦੀ ਰਹੇਗੀ ਜਦੋਂ ਇਸ ਲਾਕਡਾਊਨ ਤੋਂ ਤੰਗ ਆ ਚੁੱਕੇ ਲੋਕ ਆਪਣੇ ਪੈਰਾਂ 'ਤੇ ਨਹੀਂ ਖਲੋ ਜਾਂਦੇ।
ਰਾਸ਼ਨ ਪੰਜਾਬ ਦੇ ਪਰਿਵਾਰਾਂ ਤੋਂ ਇਲਾਵਾ ਕਿਸੇ ਹੋਰ ਥਾਂ ਵੀ ਦੇਣ ਦੀ ਯੋਜਨਾ ਹੈ?
ਪੰਜਾਬ ਤੋਂ ਇਲਾਵਾ ਇਹ ਹਰਿਆਣੇ ਵਿਚ ਕੁੱਝ ਥਾਵਾਂ ਤੇ, ਗੰਗਾਨਗਰ (ਰਾਜਸਥਾਨ), ਨਾਲਾਗੜ੍ਹ (ਹਿ. ਪ੍ਰੇ.) ਤੋਂ ਇਲਾਵਾ ਜੰਮੂ ਕਸ਼ਮੀਰ ਅਤੇ ਸ੍ਰੀ ਨਗਰ ਦੇ ਕੁੱਲ 2500 ਪਰਿਵਾਰਾਂ ਨੂੰ ਵੀ ਇਹ ਰਾਸ਼ਨ ਭੇਜਿਆ ਜਾ ਰਿਹਾ ਹੈ ਜਿਸ ਵਿਚ 10 ਕਿਲੋ ਆਟਾ, ਚਾਵਲ, ਖੰਡ, ਚਾਹ ਪੱਤੀ, ਦਾਲ ਸਮੇਤ 20 ਕਿਲੋ ਰਾਸ਼ਨ ਸ਼ਾਮਲ ਹੋਵੇਗਾ।
ਲੋੜਵੰਦਾਂ ਦੀ ਸਹੂਲਤ ਲਈ ਕਿੰਨੀਆਂ ਲੈਬਜ਼ ਖੋਲਣ ਦੀ ਯੋਜਨਾ ਐ?
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦਾਂ ਦੀ ਸਹੂਲਤ ਲਈ ਘੱਟ ਖਰਚੇ ਉਤੇ 50 ਲੈਬਜ਼ ਖੋਲਣ ਦੀ ਯੋਜਨਾ ਹੈ ਜਿਸ ਦੇ ਤਹਿਤ ਹੁਣ ਤਕ 16 ਲੈਬਜ਼ ਖੋਲੀਆਂ ਜਾ ਚੁੱਕੀਆਂ ਹਨ, ਇਨ੍ਹਾਂ ਲੈਬਜ਼ ਦੇ ਅੰਦਰ 3500 ਰੁਪਏ ਦੇ ਖਰਚ ਵਾਲੇ ਟੈਸਟ ਸਿਰਫ 350 ਰੁਪਏ ਵਿਚ ਉਪਲਬਧ ਕਰਵਾਏ ਜਾ ਰਹੇ ਹਨ ਤਾਂ ਕਿ ਕੋਈ ਲੋੜਵੰਦ ਵਿਅਕਤੀ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ।
ਲਾਕ ਡਾਊਨ ਦੇ ਚਲਦਿਆਂ ਲੋਕਾਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ?
ਲਾਕ ਡਾਊਨ ਦੇ ਚਲਦਿਆਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਹਰ ਹਾਲ ਵਿਚ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਕਰਫਿਊ ਵਿਚ ਚਾਰ ਘੰਟੇ ਦੀ ਰਿਆਇਤ ਦਿੱਤੀ ਜਾਂਦੀ ਹੈ ਤਾਂ ਇਹ ਸਿਰਫ ਚਾਰ ਘੰਟੇ ਹੋਣੀ ਚਾਹੀਦੀ ਹੈ ਅਤੇ ਇਹ ਅਵਧੀ ਪੂਰੀ ਹੋਣ ਦੌਰਾਨ ਲੋਕਾਂ ਨੂੰ ਖੁਦ ਆਪਣੇ ਘਰ ਪਰਤ ਜਾਣਾ ਚਾਹੀਦਾ ਹੈ ਤਾਂ ਕਿ ਪੁਲਸ ਅਤੇ ਪ੍ਰਸ਼ਾਸਨ ਨੂੰ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ: ਨਾਂਦੇੜ ਤੋਂ ਆਈ ਔਰਤ ਬਿਨਾਂ ਟੈਸਟ ਕਰਵਾਏ ਰਹੀ ਘਰ, ਹੁਣ ''ਕੋਰੋਨਾ'' ਪਾਜ਼ੇਟਿਵ ਆਉਣ ''ਤੇ ਫਿਕਰਾਂ ''ਚ ਪਏ ਸਾਰੇ
ਕੈਨੇਡਾ ’ਚ ਕੋਰੋਨਾ ਵਾਇਰਸ ਨੇ ਲਈ ਇਕ ਹੋਰ ਪੰਜਾਬੀ ਦੀ ਜਾਨ
NEXT STORY