ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੇਤ ਮਾਫੀਆ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਹੁਕਮਾਂ ਦਾ ਅਧਿਕਾਰੀਆਂ 'ਤੇ ਕਿੰਨਾ ਕੁ ਅਸਰ ਹੋ ਰਿਹਾ ਹੈ, ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚਾਰ ਨੌਜਵਾਨ ਧੀਆਂ ਦਾ ਕਿਸਾਨ ਪਿਤਾ ਆਪਣੀ ਜ਼ਮੀਨ 'ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਅਧਿਕਾਰੀਆਂ ਕੋਲ ਧੱਕੇ ਖਾ ਰਿਹਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਰੇਤ ਮਾਫੀਆ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਧਮਕੀਆਂ ਦੇ ਰਹੇ ਹਨ।
ਪਿੰਡ ਹਾਦੀਵਾਲ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਚਾਰ ਭਰਾ ਹਨ ਤੇ ਉਨ੍ਹਾਂ ਕੋਲ ਜੱਦੀ-ਪੁਸ਼ਤੀ 8 ਏਕੜ ਜ਼ਮੀਨ ਹੈ, ਜਿਸ ਵਿਚੋਂ ਉਸ ਦੇ ਹਿੱਸੇ ਸਿਰਫ ਸਵਾ ਏਕੜ ਦੇ ਕਰੀਬ ਜ਼ਮੀਨ ਆÀੁਂਦੀ ਹੈ ਜੋ ਸਤਲੁਜ ਦਰਿਆ 'ਚ ਹੈ ਪਰ ਕੁਝ ਰੇਤ ਮਾਫੀਆ ਸੱਤਾਧਾਰੀ ਆਗੂਆਂ ਨਾਲ ਮਿਲ ਕੇ ਉਸ ਜ਼ਮੀਨ ਵਿਚੋਂ ਧੱਕੇ ਨਾਲ ਰੇਤ ਕੱਢ ਰਿਹਾ ਹੈ। ਉਸ ਨੇ ਰੇਤ ਮਾਫੀਆ ਖਿਲਾਫ ਡਿਪਟੀ ਕਮਿਸ਼ਨਰ ਲੁਧਿਆਣਾ, ਪੁਲਸ ਕਮਿਸ਼ਨਰ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੇ ਲੋਕ ਰੇਤ ਕੱਢ ਰਹੇ ਹਨ, ਉਨ੍ਹਾਂ ਦੀ ਸਿਆਸੀ ਪਹੁੰਚ ਹੈ ਤੇ ਹਲਕੇ ਦੇ ਕੁਝ ਸੱਤਾਧਾਰੀ ਆਗੂ ਵੀ ਉਨ੍ਹਾਂ ਦੇ ਨਾਲ ਮਿਲੇ ਹੋਏ ਹਨ।
ਪੀੜਤ ਕਿਸਾਨ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਫਸਲ ਕਈ ਵਾਰ ਤਬਾਹ ਹੋ ਚੁੱਕੀ ਹੈ ਕਿਉਂਕਿ ਜਿਹੜੇ ਕਿਸਾਨਾਂ ਦੀ ਫਸਲ ਸਤਲੁਜ ਦਰਿਆ ਦੇ ਅੰਦਰ ਹੈ, ਉਹ ਕਿਸਾਨ ਮੌਸਮ ਦੇ ਰਹਿਮੋ-ਕਰਮ 'ਤੇ ਹੀ ਹੁੰਦੇ ਹਨ। ਹੁਣ ਜਦੋਂ ਰੇਤ ਮਾਫੀਆ ਧੱਕੇ ਨਾਲ ਪੋਕਲਾਈਨ ਮਸ਼ੀਨਾਂ ਨਾਲ ਰੇਤ ਕੱਢ ਰਿਹਾ ਹੈ ਤਾਂ ਉਸ ਨਾਲ ਉਨ੍ਹਾਂ ਦੀ ਜ਼ਮੀਨ ਮੁੜ ਕਈ ਸਾਲ ਆਬਾਦ ਨਹੀਂ ਹੋ ਸਕੇਗੀ। ਇਸ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਜ਼ਮੀਨ 'ਤੇ ਹੋ ਰਹੀ ਰੇਤ ਦੀ ਗੈਰ-ਕਾਨੂੰਨੀ ਖੁਦਾਈ ਨੂੰ ਬੰਦ ਕਰਵਾਇਆ ਜਾਵੇ।
ਇਕ ਲੜਕੀਆਂ ਦੇ ਵਿਆਹ ਦਾ ਫਿਕਰ ਸਤਾ ਰਿਹੈ, ਦੂਜਾ ਕਰ ਰਿਹੈ ਮਾਫੀਆ ਤੰਗ
ਪੀੜਤ ਕਿਸਾਨ ਨੇ ਕਿਹਾ ਕਿ ਉਸ ਦੇ ਚਾਰ ਜਵਾਨ ਧੀਆਂ ਹਨ, ਇਕ ਪਾਸੇ ਤਾਂ ਉਸ ਨੂੰ ਆਰਥਿਕ ਤੰਗੀ ਦੇ ਬਾਵਜੂਦ ਲੜਕੀਆਂ ਦੇ ਵਿਆਹ ਦਾ ਫਿਕਰ ਸਤਾ ਰਿਹਾ, ਦੂਜੇ ਪਾਸੇ ਉਨ੍ਹਾਂ ਨੂੰ ਰੇਤ ਮਾਫੀਆ ਤੰਗ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਅਧਿਕਾਰੀ ਧਮਕੀਆਂ ਦੇ ਰਹੇ ਹਨ ਕਿ ਜੇਕਰ ਉਸ ਨੇ ਜ਼ੁਬਾਨ ਖੋਲ੍ਹੀ ਤਾਂ ਉਸ 'ਤੇ ਨਸ਼ੇ ਦੇ ਪਰਚੇ ਦਰਜ ਹੋਣਗੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਜੀ. ਐੱਮ. ਅਮਰਜੀਤ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਮੁਲਾਜ਼ਮਾਂ ਨੂੰ ਭੇਜਦੇ ਹਨ। ਦੂਜੇ ਪਾਸੇ ਇਸ ਸਬੰਧੀ ਜਦੋਂ ਡੀ. ਸੀ. ਪੀ. ਕਪੂਰ ਲੁਧਿਆਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਮੁਲਾਜ਼ਮ ਭੇਜ ਕੇ ਕਾਰਵਾਈ ਕਰਵਾਉਂਦੇ ਹਨ।
ਪੰਜਾਬ ਨੂੰ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਸੇਵਾ ਕਰਨਗੇ ਸਾਬਕਾ ਫੌਜੀ : ਸ਼ੇਰਗਿੱਲ
NEXT STORY