ਫਤਿਹਗਡ਼੍ਹ ਚੂਡ਼ੀਆਂ, (ਜ. ਬ.)- ਕੈਪਟਨ ਸਰਕਾਰ ਦੁਆਰਾ ਪਿਛਲੀ ਗੱਠਜੋਡ਼ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਲਏ ਗਏ ਫੈਸਲੇ ਤਹਿਤ ਨਜ਼ਦੀਕੀ ਪਿੰਡ ਮਾਨਸੈਂਡਵਾਲ ਦੇ ਸੇਵਾ ਕੇਂਦਰ ਨੂੰ ਬੰਦ ਕਰਨ ਦੇ ਵਿਰੋਧ ਵਿਚ ਲੋਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਅਨੇਕਾਂ ਪਿੰਡਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਸੇਵਾ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਪਣੇ ਕੰਮਾਂ ਲਈ ਫਤਿਹਗਡ਼੍ਹ ਚੂਡ਼ੀਆਂ ਜਾਂ ਅਲੀਵਾਲ ਕਿਰਾਇਆ ਖ਼ਰਚ ਕੇ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸੇਵਾ ਕੇਂਦਰ ਦੇ ਆਸ-ਪਾਸ ਦੇ ਅਨੇਕਾਂ ਸੇਵਾ ਕੇਂਦਰਾਂ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਕਰੀਬ 20 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਆਪਣੇ ਕੰਮਾਂ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਇਸ ਸੇਵਾ ਕੇਂਦਰ ਨੂੰ ਬੰਦ ਨਾ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਪਿੰਡ ਵਿਚੋਂ ਹੀ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਸਕਣ।
ਇਸ ਮੌਕੇ ਕਸ਼ਮੀਰ ਸਿੰਘ ਸਰਪੰਚ ਮਾਨਸੈਂਡਵਾਲ, ਸੁਲੱਖਣ ਸਿੰਘ ਸਰਪੰਚ ਲੰਗਰਵਾਲ, ਗੁਰਮੀਤ ਕੌਰ ਸਰਪੰਚ ਖਹਿਰਾ ਕਲਾਂ, ਪ੍ਰੇਮ ਸਿੰਘ ਮਾਨਸੈਂਡਵਾਲ, ਕਸ਼ਮੀਰ ਸਿੰਘ ਸਰਪੰਚ ਅਲੀਵਾਲ ਜੱਟਾਂ, ਸੁਖਬੀਰ ਸਿੰਘ ਅਲੀਵਾਲਾ ਜੱਟਾਂ, ਮੰਗ ਸਿੰਘ ਅਲੀਵਾਲ ਜੱਟਾਂ, ਹਰਭੇਜ ਸਿੰਘ ਪੰਚ, ਬਲਜਿੰਦਰ ਸਿੰਘ ਬੱਬੀ ਪੰਚ, ਪਰਮਿੰਦਰਜੀਤ ਸਿੰਘ, ਗਗਨਦੀਪ ਸਿੰਘ, ਰਾਹੁਲ, ਦਲਜੀਤ ਕੌਰ, ਅਮਨਦੀਪ ਕੌਰ, ਕੰਵਲਜੀਤ ਕੌਰ, ਰਛਪਾਲ ਸਿੰਘ, ਗਿਆਨ ਸਿੰਘ, ਸਤਨਾਮ ਸਿੰਘ ਪੰਚ, ਰਣਜੀਤ ਸਿੰਘ, ਕ੍ਰਿਪਾਲ ਸਿੰਘ, ਜੋਬਨ, ਅਵਤਾਰ ਸਿੰਘ ਕਾਲੂ, ਬਲਬੀਰ ਸਿੰਘ ਮਾਨਸੈਂਡਵਾਲ, ਕਮਲੇਸ਼ ਰਾਣੀ, ਸਰਬਜੀਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।
ਵੱਖ-ਵੱਖ ਜਥੇਬੰਦੀਆਂ ਨੇ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
NEXT STORY