ਭੁਲੱਥ, (ਭੂਪੇਸ਼)- ਸਬ-ਡਵੀਜ਼ਨ ਭੁਲੱਥ ਦੇ ਕਸਬਾ, ਭੁਲੱਥ, ਬੇਗੋਵਾਲ ਅਤੇ ਨਡਾਲਾ ਦੇ ਟਾਈਪ 2 ਅਤੇ ਪਿੰਡਾਂ 'ਚ ਖੁੱਲ੍ਹੇ ਟਾਈਪ 3 ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ 5 ਮਹੀਨੇ ਬੀਤ ਜਾਣ 'ਤੇ ਤਨਖਾਹ ਨਾ ਮਿਲਣ 'ਤੇ ਰੋਸ ਵਜੋਂ ਅੱਜ ਉਨ੍ਹਾਂ ਨੇ ਪੁਰਾਣੀ ਤਹਿਸੀਲ 'ਚ ਖੁੱਲ੍ਹੇ ਸੇਵਾ ਕੇਂਦਰ ਦੇ ਬਾਹਰ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਇਕਮੁੱਠਤਾ ਦਿਖਾਉਂਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਅਤੇ ਕੰਮਕਾਜ ਠੱਪ ਰੱਖਿਆ।
ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਅਧਿਕਾਰੀਆਂ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਸੇਵਾ ਕੇਦਰ ਚਲਾ ਰਹੀ ਬੀ. ਐੱਲ. ਐੱਸ. ਕੰਪਨੀ ਨੂੰ ਮੁਲਜ਼ਮਾਂ ਦੀ ਤਨਖਾਹ ਰਿਲੀਜ਼ ਕਰਵਾਈ ਜਾਵੇ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਇਨ੍ਹਾਂ ਕੇਂਦਰਾਂ 'ਚ ਅਸੀਂ ਸਾਰੇ ਮੁਲਾਜ਼ਮ ਬਹੁਤ ਦੂਰ-ਦੁਰਾਡੇ ਤੋਂ ਆਉਂਦੇ ਹਾਂ, ਜਿਨ੍ਹਾਂ ਦੀ ਤਨਖਾਹ ਵੀ ਘੱਟ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ 5 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੈ। ਉਨ੍ਹਾਂ ਕੰਪਨੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਤੁਰੰਤ ਰਿਲੀਜ਼ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਨਾ ਹੋਣਾ ਪਵੇ ।
ਇਸ ਮੌਕੇ ਸੁਪਰਵਾਈਜ਼ਰ ਆਰਤੀ ਸੂਰੀ, ਸੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਸੰਜੀਵ ਕੁਮਾਰ, ਲਵ ਕੁਮਾਰ, ਰਣਜੀਤ ਸਿੰਘ, ਸੁਖਜੀਤ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਮਨਦੀਪ ਸਿੰਘ, ਹਰਮਨਜੀਤ ਸਿੰਘ, ਸੰਦੀਪ ਸਿੰਘ, ਰਿੰਕੂ ਤੇ ਮਨਦੀਪ ਸਿੰਘ ਬਜਾਜ ਆਦਿ ਹਾਜ਼ਰ ਸਨ।
ਓਵਰਲੋਡ ਟਰੱਕ ਕਾਰਨ ਸੜਿਆ ਦੁਕਾਨਾਂ ਦਾ ਸਾਮਾਨ
NEXT STORY