ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸੰਸਾਰ ਵਿਚ ਸਾਨੂੰ ਕੁਝ ਲੋਕ ਅਜਿਹੇ ਮਿਲਦੇ ਹਨ, ਜੋ ਆਪਣਾ ਸਾਰਾ ਜੀਵਨ ਕਿਸੇ ਖਾਸ ਮਕਸਦ ਦੀ ਪੁਰਤੀ ਲਈ ਗੁਜ਼ਾਰ ਦਿੰਦੇ ਹਨ। ਜਿਸ ਦੀ ਪੂਰਤੀ ਲਈ ਉਹ ਦਿਨ-ਰਾਤ ਇਕ ਕਰ ਦਿੰਦੇ ਹਨ। ਅਜਿਹੀ ਉਦਾਹਰਣ ਨਾਲ ਲੋਕਾਂ ਦੇ ਸਾਹਮਣੇ ਆਏ ਸ੍ਰੀ ਕੇ. ਸੀ. ਸੇਠੀ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਸੇਠੀ ਜਿੰਨ੍ਹਾਂ ਨੇ ਆਪਣਾ ਜੀਵਨ ਕਲਾ ਨੂੰ ਸਮਰਪਿਤ ਕੀਤਾ ਹੋਇਆ ਹੈ।
ਮੰਡੀ ਡੱਬਵਾਲੀ ਨਿਵਾਸੀ ਸ੍ਰੀ ਕੇ. ਸੀ. ਸੇਠੀ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਨੀਤਾ ਸੇਠੀ (ਹੁਣ ਦਮਨ ਨਿਵਾਸੀ) ਨੇ ਕਵਿਤਾ ਲੇਖਣ ਵਿਚ ਫੋਟੋਗ੍ਰਾਫੀ ਦਾ ਮਿਲਾਨ ਕਰ ਕੇ “ਪਿਕਟੋਰੀਅਲ ਪੋਏਟਰੀ“ ਨੂੰ ਜਨਮ ਦਿੱਤਾ ਹੈ। ਆਪਣੀ ਕਵਿਤਾਵਾਂ ਨੂੰ ਕੌਫੀ ਟੇਬਲ ਬੁੱਕ ਦੇ ਸੁੰਦਰ ਫਰੇਮ ਵਿਚ ਸਜਾਇਆ ਹੈ। ਉਨ੍ਹਾਂ ਦੀ ਸਭ ਤੋਂ ਪਹਿਲੀ ਕਾਫੀ ਟੇਬਲ ਬੁੱਕ “ਪੈਸ਼ਨ'' ਦੁਨੀਆਂ ਦੀ ਪਹਿਲੀ ਕਾਫੀ ਟੇਬਲ ਬੁੱਕ, ਜਿਸ ਵਿਚ 'ਪਿਕਟੋਰੀਅਲ ਪੋਏਟਰੀ' ਦਾ ਇਸਤੇਮਾਲ ਕੀਤਾ ਗਿਆ।

ਦੂਜੀ ਪਾਰੀ ਦੇ ਖਿਡਾਰੀ (ਰਿਟਾਇਰ ਹੋਣ ਤੋਂ ਬਾਦ) ਉਨ੍ਹਾਂ ਨੇ ਆਪਣੀ ਜੀਵਨ ਸਾਥਣ ਨਾਲ ਮਿਲ ਕੇ ਕਈ ਹੋਰ ਰਿਕਾਰਡ ਬਣਾਏ ਹਨ। ਦੁਨੀਆ ਦਾ ਸਭ ਤੋਂ ਲੰਬਾ ਬੁੱਕ ਟਾਈਟਲ ਛਾਪ ਕੇ ਆਪਣੀ ਕਿਤਾਬ ਦਾ ਨਾਮ ਏਸ਼ੀਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ। ਕਾਫੀ ਟੇਬਲ ਬੁੱਕ ਦੇ ਸਿਰਲੇਖ਼ ਵਿਚ 1281 ਸ਼ਬਦ ਅਤੇ 6155 ਅੱਖਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਇਸ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਇਹ ਦਰਜ ਕੀਤਾ ਗਿਆ। ਡੱਬਵਾਲੀ ਅਗਨੀਕਾਂਡ ਦੇ ਬਾਅਦ ਇਹ ਦੰਪਤੀ ਦਮਨ ਵਿਚ ਜਾ ਵਸੇ ਹਨ ।ਇਸ ਕਿਤਾਬ ਤੋਂ ਪ੍ਰਭਾਵਿਤ ਹੋ ਕੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਸੇਠੀ ਦੰਪਤੀ ਨੂੰ ਮੁਲਾਕਾਤ ਲਈ ਗੋਆ ਵਿਚ ਰੱਖੀ ਸਵਾਗਤ ਪਾਰਟੀ ਦਾ ਸੱਦਾ ਭੇਜਿਆ ਗਿਆ । ਆਖ਼ਿਰ 12 ਜਨਵਰੀ 2017 ਨੂੰ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਸ ਕੌਫੀ ਟੇਬਲ ਬੁੱਕ ਨੂੰ ਪੁਰਤਗਾਲੀ ਭਾਸ਼ਾ ਵਿਚ ਛਪਵਾਉਣ ਦੀ ਇੱਛਾ ਪ੍ਰਗਟ ਕੀਤੀ।ਹੁਣ ਇਹ ਦੰਪਤੀ ਇਸ ਕੌਫੀ ਟੇਬਲ ਬੁੱਕ ਨੂੰ ਗੁਜਰਾਤੀ ਭਾਸ਼ਾ ਵਿਚ ਤਿਆਰ ਕਰ ਰਹੇ ਹਨ, ਜੋ ਅਗਲੇ ਮਹੀਨੇ ਰਿਲੀਜ਼ ਹੋਵੇਗੀ। ਆਪਣੇ ਪਿਤਾ ਮਿਲਖੀ ਰਾਮ ਨੂੰ ਆਪਣਾ ਹੀਰੋ ਮੰਨਣ ਵਾਲੇ ਕੇ. ਸੀ. ਸੇਠੀ ਦੀ ਦਿਲੀ ਇੱਛਾ ਹੈ ਕਿ ਉਹ ਹੁਣ ਆਪਣੇ ਭਾਂਜੇ ਕਾਮੇਡੀਅਨ ਸੁਨੀਲ ਗਰੋਵਰ ਦੀ ਜ਼ਿੰਦਗੀ 'ਤੇ ਕਾਫੀ ਟੇਬਲ ਬਣਾÀਣ। ਸੇਠੀ ਜੋੜੀ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਬੇਹੱਦ ਸੰਤੁਸ਼ਟ ਹਨ।
ਸੰਘਣੀ ਧੁੰਦ ਕਾਰਨ ਹੋਇਆ ਹਾਦਸਾ, 3 ਨੌਜਵਾਨ ਜ਼ਖਮੀ
NEXT STORY