ਬਠਿੰਡਾ, (ਅਾਜ਼ਾਦ)- ਇਸਨੂੰ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ ਕਿ ਬਠਿੰਡਾ ਸ਼ਹਿਰ ਜਿੰਨਾ ਪੁਰਾਣਾ ਹੈ, ਸੀਵਰੇਜ ਦੀ ਸਮੱਸਿਆ ਉਨੀ ਹੀ ਪੁਰਾਣੀ ਹੈ ਪਰ ਸੀਵਰੇਜ ਦੀ ਸਮੱਸਿਆ ਦਾ ਅਜੇ ਤਕ ਕੋਈ ਸਥਾਈ ਹੱਲ ਨਿਕਲਦਾ ਨਹੀਂ ਦਿਸ ਰਿਹਾ ਹੈ। ਪਿਛਲੇ 40 ਸਾਲਾਂ ਦੇ ਦੌਰਾਨ ਸ਼ਹਿਰ ’ਚ 6 ਵਾਰ ਸੀਵਰੇਜ ਪਾਇਆ ਜਾ ਚੁੱਕਾ ਹੈ, ਜਿਸ ’ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। 1970 ਦੇ ਦਹਾਕੇ ’ਚ ਬਠਿੰਡਾ ’ ਚ ਸੀਵਰੇਜ ਪਾਇਆ ਗਿਆ ਸੀ ਪਰ ਸੇਮ ਆਉਣ ਕਾਰਨ ਸੀਵਰੇਜ ਦੀਆਂ ਪਾਈਪਾਂ ਹੀ ਗਾਇਬ ਹੋ ਗਈਆਂ। ਦਸ ਸਾਲਾਂ ਬਾਅਦ 1980 ’ਚ ਫਿਰ ਸੀਵਰੇਜ ਪਾਇਆ ਗਿਆ, ਜਿਸ ’ਤੇ ਫਿਰ ਕਰੋਡ਼ਾਂ ਰੁਪਏ ਖਰਚ ਹੋਏ ਪਰ ਗਲਤ ਪੈਲਾਨਿੰਗ ਕਾਰਨ ਸੀਵਰੇਜ ਚੱਲ ਨਹੀਂ ਸਕਿਆ। 1997 ’ਚ ਇਕ ਵਾਰ ਫਿਰ ਸੀਵਰੇਜ ਦੇ ਨਾਂ ’ਤੇ ਸ਼ਹਿਰ ਦੀਆਂ ਸਾਰੀਆ ਸਡ਼ਕਾਂ ਨੂੰ ਪੁੱਟਿਆ ਗਿਆ। ਜਦ ਸੀਵਰੇਜ ਦੀਆਂ ਉਨ੍ਹਾਂ ਪਾਈਪਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਖੁਦਾਈ ਬਾਅਦ ਉਹ ਵੀ ਨਹੀਂ ਮਿਲੀਆਂ। ਸੀਵਰੇਜ ਦੀਆਂ ਪਾਈਪਾਂ ਕਿਥੇ ਗਈਆਂ ਕਿਸੇ ਨੂੰ ਵੀ ਨਹੀਂ ਪਤਾ ਜਿਵੇਂ ਕਾਗਜ਼ਾਂ ’ਚ ਹੀ ਪਾਈਪਾਂ ਪਾਈਆਂ ਗਈਆਂ ਹੋਣ।
2005 ’ਚ ਇਕ ਵਾਰ ਫਿਰ ਮਹਾਨਗਰ ਦੀ ਤਰਜ਼ ’ਤੇ ਸ਼ਹਿਰ ’ਚ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਕੁਝ ਇਲਾਕਿਆਂ ਵਿਚ ਪਾਈਪਾਂ ਤਾਂ ਪਾਈਆਂ ਗਈਆਂ ਪਰ ਕੁਝ ਇਲਾਕਿਆਂ ਵਿਚ ਪੈਸੇ ਦੇ ਘਾਟ ਕਾਰਨ ਕੰਮ ਰੋਕ ਦਿੱਤਾ ਗਿਆ। ਉਸ ਸਮੇਂ ਦੇ ਤੱਤਕਾਲੀਨ ਚੀਫ ਇੰਜੀਨੀਅਰ ਨੇ ਸਰਕਾਰ ਤੋਂ ਸੀਵਰੇਜ ਪਾਉਣ ਲਈ 160 ਕਰੋਡ਼ ਰੁਪਏ ਅੈਸਟੀਮੇਟ ਬਣਾ ਕੇ ਉਸ ਸਮੇਂ ਦੀ ਸਰਕਾਰ ਕੋਲ ਭੇਜਿਆ ਸੀ ਪਰ ਸਰਕਾਰ ਨੇ ਅੈਸਟੀਮੇਟ ਦੀ ਰਾਸ਼ੀ ਵੇਖਦੇ ਹੀ ਰੱਦ ਕਰ ਦਿੱਤਾ। ਖਰਚ ਦੇ ਹਿਸਾਬ ਨਾਲ ਪੈਸਾ ਨਹੀਂ ਮਿਲਣ ’ਤੇ ਕੁਝ ਕਰੋਡ਼ ਰੁਪਏ ਸਰਕਾਰ ਲਾ ਕੇ ਹੀ ਇਕ ਵਾਰ ਫਿਰ ਛੋਟੀਆਂ ਪਾਈਪਾਂ ਪਾ ਦਿੱਤੀਆਂ, ਉਦੋਂ ਤੋਂ ਲੈ ਕੇ ਅੱਜ ਤੱਕ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਹੁਣ ਇਸਦੇ ਲਈ 287 ਕਰੋਡ਼ ਦਾ ਇਕ ਵਾਰ ਫਿਰ ਅਸਟੀਮੇਟ ਤਿਆਰ ਕੀਤਾ ਗਿਆ, ਜਿਸ ’ਤੇ ਪੰਜਾਬ ਸਰਕਾਰ ਦੀ ਮੋਹਰ ਲੱਗਣੀ ਬਾਕੀ ਹੈ। ਮੁੱਖ ਇੰਜੀਨੀਅਰ ਦਾ ਕਹਿਣਾ ਹੈ ਕਿ ਵਾਰ-ਵਾਰ ਪੈਸੇ ਲਾਉਣ ਤੋਂ ਚੰਗਾ ਹੈ ਕਿ ਇਕ ਵਾਰ ਹੀ ਪੈਸੇ ਲਾਏ ਜਾਣ ਤਾਂ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੁਰੱਸਤ ਹੋ ਸਕਦੀ ਹੈ। ਜਿੰਨਾ ਪੈਸਾ ਸ਼ਹਿਰ ਦੇ ਸੁੰਦਰੀਕਰਨ ’ਤੇ ਖਰਚ ਕੀਤਾ ਗਿਆ ਹੈ, ਉਸ ਤਰ੍ਹਾਂ ਹੀ ਇਸਦੀ ਸੀਵਰੇਜ ਪ੍ਰਣਾਲੀ ਨੂੰ ਸਹੀ ਤਰ੍ਹਾਂ ਦਰੁਸਤ ਕੀਤਾ ਜਾਵੇ ਤਾਂ ਸ਼ਹਿਰ ਦੀ ਖੂਬਸੂਰਤੀ ਨੂੰ ਚਾਰ-ਚੰਨ ਲੱਗ ਜਾਣਗੇ।
ਮੁੱਖ ਡਰੇਨੇਜ ਅਤੇ ਨਾਲਿਅਾਂ ਦੀ ਨਹੀਂ ਹੋਈ ਸਫਾਈ
ਸ਼ਹਿਰ ਦੇ ਮੁੱਖ ਡਰੇਨੇਜ ਅਤੇ ਨਾਲੇ ਜਾਮ ਹਨ। ਗਲੀਆਂ ਵਿਚ ਬੰਦ ਪਈਆਂ ਨਾਲੀਆਂ ਦੀ ਸਫਾਈ ਨਹੀਂ ਹੋਈ ਹੈ। ਬਲਕਿ ਇਕ ਘੰਟੇ ਦੇ ਮੀਂਹ ਨੇ ਸ਼ਹਿਰ ਵਾਸੀਆਂ ਸਮੇਤ ਅਨਾਜ ਮੰਡੀ ਦੇ ਕਾਰੋਬਾਰੀਅਾਂ ਲਈ ਮੁਸੀਬਤ ਖਡ਼੍ਹੀ ਕਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਵਾਰ ਮੀਂਹ ਵੀ ਉਮੀਦ ਤੋਂ ਕਿਤੇ ਜ਼ਿਆਦਾ ਪੈਣ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਇਹ ਹੀ ਹਾਲ ਰਿਹਾ ਤਾਂ ਮਾਨਸੂਨ ਦੇ ਅਗਲੇ ਮੀਂਹ ਵਿਚ ਪੂਰੇ ਸ਼ਹਿਰ ਅਤੇ ਅਨਾਜ ਮੰਡੀ ਵਿਚ ਹਾਹਾਕਾਰ ਮਚੇਗੀ।
ਮਨਸੂਨ ਤੋਂ ਪਹਿਲਾਂ ਨਹੀਂ ਹੋਈ ਤਿਆਰੀ, ਮਹਾਮਾਰੀ ਫੈਲਣ ਦੇ ਆਸਾਰ
ਪਿਛਲੇ ਕਈ ਦਿਨਾਂ ਤੋਂ ਸ਼ਹਿਰ ’ਚ ਰੁਕ-ਰੁਕ ਕੇ ਪਏ ਮੀਂਹ ਨੇ ਨਗਰ ਨਿਗਮ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਇੰਨੇ ਘੱਟ ਮੀਂਹ ਨਾਲ ਸ਼ਹਿਰ ਦਾ ਹਰ ਕੋਨਾ ਭਰਨ ਨਾਲ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਜੇਕਰ ਸਮਾਂ ਰਹਿੰਦੇ ਮੀਂਹ ਦੇ ਪਾਣੀ ਦਾ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਪਾਣੀ ਦੇ ਜਮ੍ਹਾ ਹੋਣ ਨਾਲ ਮਹਾਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੈਨੇਟਰੀ ਦੀ ਦੁਕਾਨ ’ਚ ਚੋਰੀ
NEXT STORY