ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਹੋਈ ਸ਼ਰਮਨਾਕ ਹਾਰ ਨੂੰ ਦੇਖਦੇ ਹੋਏ ਸਮੁੱਚੇ ਅਕਾਲੀ ਦਲ ਦੇ ਸਾਰੇ ਢਾਂਚੇ ਭੰਗ ਕਰ ਦਿੱਤੇ ਸਨ ਪਰ ਅਜੇ ਤੱਕ ਅਕਾਲੀ ਦਲ ਨੇ ਕਿਸੇ ਢਾਂਚੇ ਦਾ ਐਲਾਨ ਨਹੀਂ ਕੀਤਾ ਪਰ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣਾ 'ਚ ਜਿਥੇ ਲੰਘੇ ਦਿਨੀਂ ਈਸੜੂ 'ਚ ਵਿਸ਼ਾਲ ਸ਼ਹੀਦੀ ਕਾਨਫਰੰਸ ਹੋਈ ਤੇ ਹੁਣ ਆਉਣ ਵਾਲੇ ਦਿਨਾਂ ਨੂੰ ਮਾਲਵੇ ਦਾ ਚੋਟੀ ਦਾ ਮੇਲਾ ਛਪਾਰ ਵਿਖੇ ਅਕਾਲੀ ਦਲ ਨੇ ਕਾਨਫਰੰਸ ਕਰਨੀ ਹੈ, ਜਿਸ 'ਤੇ ਨਿਗਮ ਚੋਣਾਂ ਦੇ ਬੱਦਲ ਮੰਡਰਾਅ ਰਹੇ ਹਨ ਪਰ ਲੁਧਿਆਣਾ ਜ਼ਿਲਾ ਦਿਹਾਤੀ ਤੇ ਸ਼ਹਿਰੀ 'ਚ ਅਕਾਲੀ ਦਲ ਦਾ ਕੋਈ ਜਥੇਦਾਰ ਜ਼ਿਲਾ ਪ੍ਰਧਾਨ ਨਾ ਹੋਣ ਅਤੇ ਬਿਨਾਂ ਕਪਤਾਨ ਤੋਂ ਅਕਾਲੀ ਦਲ ਦੀ ਫੌਜ ਲੜ ਰਹੀ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰੀ ਲੁਧਿਆਣਾ 'ਚ 15 ਦੇ ਕਰੀਬ ਪ੍ਰਧਾਨ ਬਣਾ ਕੇ ਲੁਧਿਆਣਾ 'ਚ ਸ਼ਹਿਰ ਦੀਆਂ ਤਿੰਨ ਸੀਟਾਂ ਅਕਾਲੀਆਂ ਦੇ ਜਿੱਤਣ ਲਈ ਬਣਾਈਆਂ ਸਨ ਪਰ ਅਫਸੋਸ ਇਕ ਵੀ ਨਹੀਂ ਜਿੱਤ ਸਕੇ।
ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨਾਲ ਪ੍ਰਧਾਨ ਜਥੇਦਾਰ ਤੇ ਬਾਡੀ ਬਣਾਉਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਡੀ ਬਣਾਉਣ ਦੀ ਕਾਰਵਾਈ ਚੱਲ ਰਹੀ ਹੈ। ਸਤੰਬਰ ਦੇ ਮਹੀਨੇ 'ਚ ਜ਼ਿਲਿਆਂ ਦੇ ਪ੍ਰਧਾਨ ਤੇ ਬਾਡੀ ਬਣ ਜਾਵੇਗੀ। ਹਾਲ ਦੀ ਘੜੀ ਸਭ ਕੁਝ ਭੰਗ ਹੈ।
ਲੜਕੇ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ, ਪਰਿਵਾਰਾਂ ਨੇ ਪੁਖਤਾ ਸਬੂਤ ਪੇਸ਼ ਕਰ ਮਹਿਲਾ ਦੋਸਤ 'ਤੇ ਲਗਾਏ ਗੰਭੀਰ ਦੋਸ਼ (ਤਸਵੀਰਾ
NEXT STORY