ਗੁਰਦਾਸਪੁਰ (ਵਿਨੋਦ) : ਸ਼ਿਵ ਸੈਨਾ ਹਿੰਦੋਸਤਾਨ ਦੀ ਯੁਵਾ ਇਕਾਈ ਦੇ ਜ਼ਿਲਾ ਪ੍ਰਧਾਨ ਹੈਪੀ ਕਾਲੀਆ ਦੀ ਅਗਵਾਈ ਵਿਚ ਸ਼ਿਵ ਸੈਨਾ ਨੇ ਸਥਾਨਕ ਪੋਸਟ ਆਫਿਸ ਚੌਕ ਵਿਚ ਸੰਸਦ ਭਗਵੰਤ ਮਾਨ ਦਾ ਪੁੱਤਲਾ ਫੂਕਿਆ ਗਿਆ। ਜਿਸ ਵਿਚ ਸੂਬਾ ਯੁਵਾ ਇਕਾਈ ਪ੍ਰਧਾਨ ਹਨੀ ਮਹਾਜਨ ਤੇ ਸੂਬਾ ਬੁਲਾਰੇ ਰੋਹਿਤ ਮੈਂਗੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਤੇ ਸੰਸਦ ਭਗਵੰਤ ਮਾਨ ਦਾ ਪੁਤਲਾ ਸਾੜਨ ਤੋਂ ਪਹਿਲਾਂ ਹਨੀ ਮਹਾਜਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦੀ ਮਾਰ ਝੱਲ ਚੁੱਕਾ ਹੈ, ਜਿਸ ਵਿਚ ਵਿਸ਼ੇਸ਼ ਕਰਕੇ ਪੰਜਾਬ ਦੇ ਹਿੰਦੂਆਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਦੋਬਾਰਾ 25 ਸਾਲ ਉਪਰੰਤ ਪੰਜਾਬ ਵਿਚ ਫਿਰ ਤੋਂ ਅੱਤਵਾਦ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜਿਸ ਵਿਚ ਪੰਜਾਬ ਦੇ ਹਿੰਦੂ ਨੇਤਾਵਾਂ ਨੂੰ ਲਗਾਤਾਰ ਮਾਰਿਆ ਜਾ ਰਿਹਾ ਹੈ, ਹੁਣ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੇ ਹਿੰਦੂ ਨੇਤਾਵਾਂ ਦੇ ਹਤਿਆਰਿਆਂ ਨੂੰ ਫੜ ਕੇ ਜੇਲ ਵਿਚ ਪਾਇਆ ਅਤੇ ਅੱਤਵਾਦੀ ਜੌਹਲ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸਵੀਕਾਰ ਕੀਤਾ ਕਿ ਵਿਦੇਸ਼ਾਂ ਤੋਂ ਉਸ ਨੂੰ ਪੰਜਾਬ ਦਾ ਵਾਤਾਵਰਨ ਖਰਾਬ ਕਰਨ ਲਈ ਅੱਤਵਾਦੀ ਸੰਗਠਨਾਂ ਤੋਂ ਪੈਸਾ ਮਿਲਦਾ ਸੀ, ਇਸ ਲਈ ਮੈਂ ਪੰਜਾਬ ਵਿਚ ਹਿੰਦੂ ਨੇਤਾਵਾਂ ਨੂੰ ਮਾਰ ਕੇ ਅੱਤਵਾਦ ਦਾ ਸਿਰ ਦੋਬਾਰਾ ਉਠਾਉਣਾ ਚਾਹੁੰਦਾ ਸੀ ਤਾਂ ਕਿ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਤੇਜ਼ੀ ਨਾਲ ਚਲ ਸਕੇ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਭਗਵੰਤ ਮਾਨ ਅੱਤਵਾਦੀ ਜੌਹਲ ਦਾ ਸਮਰਥਨ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਉਹ ਨਿਰਦੋਸ਼ ਹੈ ਜਦਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਮੂਕ ਦਰਸ਼ਕ ਬਣ ਕੇ ਬੈਠੇ ਹਨ। ਰੋਹਿਤ ਮੈਂਗੀ ਨੇ ਕਿਹਾ ਕਿ ਜਦ ਭਗਵੰਤ ਮਾਨ ਪਾਰਟੀ ਦੇ ਕਿਸੇ ਕੰਮ ਲਈ ਗੁਰਦਾਸਪੁਰ ਆਉਣਗੇ ਤਾਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।
ਛੁੱਟੀ ਦੇ ਸਮੇਂ ਸਕੂਲਾਂ ਦੀਆਂ ਗੇੜੀਆਂ ਲਾਉਣ ਵਾਲੇ ਨੌਜਵਾਨਾਂ ਦੇ ਕੱਟੇ ਚਲਾਨ
NEXT STORY