ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਸਿਵਲ ਹਸਪਤਾਲ ਕੰਪਲੈਕਸ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸ਼ੱਕੀ ਹਾਲਾਤ ਵਿਚ ਇਕ ਮਹਿਲਾ ਨਵਜੰਮਿਆ ਬੱਚਾ ਪਰਿਵਾਰਕ ਮੈਂਬਰਾਂ ਨੂੰ ਝਾਂਸਾ ਦੇ ਕੇ ਰਫੂ-ਚੱਕਰ ਹੋ ਗਈ। ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਬੱਚੇ ਦੀ ਮਾਂ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੱਕੀ ਔਰਤ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ ਹੈ।

ਬੱਚੇ ਦੀ ਦਾਦੀ ਨੇ ਦੋਸ਼ ਲਗਾਇਆ ਹੈ ਕਿ ਇਕ ਸ਼ੱਕੀ ਔਰਤ ਮਾਸਕ ਪਾ ਕੇ ਨਰਸ ਬਣ ਕੇ ਉਨ੍ਹਾਂ ਨੂੰ ਮਿਲੀ ਸੀ। ਬੱਚੇ ਦਾ ਟੈਸਟ ਕਰਵਾਉਣ ਦੇ ਬਹਾਨੇ ਧੋਖਾ ਦੇ ਕੇ ਬੱਚੇ ਨੂੰ ਚੁੱਕ ਕੇ ਲੈ ਗਈ। ਦੂਜੇ ਪਾਸੇ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰਜਕਾਰੀ ਐੱਸ. ਐੱਮ. ਓ. ਡਾ. ਅੰਜੂਬਾਲਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਹਸਪਤਾਲ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਕੱਲ੍ਹ ਇਕ ਗਰਭਵਤੀ ਔਰਤ ਫੂਲੋਂਦੇਵੀ ਪਤਨੀ ਗੁਰਵਿੰਦਰ ਸਾਹਨੀ ਜੋ ਕਿ ਮੌਜੂਦਾ ਸਮੇਂ ਪਿੰਡ ਖੀਰਾਵਾਲੀ ਦੀ ਰਹਿਣ ਵਾਲੀ ਹੈ, ਦੇ ਘਰ ਇਕ ਵੱਡੇ ਆਪ੍ਰੇਸ਼ਨ (ਸੀਜ਼ੇਰੀਅਨ ਆਪ੍ਰੇਸ਼ਨ) ਤੋਂ ਬਾਅਦ ਇੱਕ ਲੜਕੇ ਦਾ ਜਨਮ ਹੋਇਆ। ਨਵਜੰਮੇ ਬੱਚੇ ਦੀ ਦਾਦੀ ਕਿਰਨ ਦੇਵੀ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਇਕ ਸ਼ੱਕੀ ਔਰਤ ਮਾਸਕ ਪਾ ਕੇ ਨਰਸ ਦੇ ਰੂਪ ਵਿਚ ਉਨ੍ਹਾਂ ਨੂੰ ਮਿਲੀ ਅਤੇ ਕਿਹਾ ਕਿ ਬੱਚੇ ਦੇ ਕੁਝ ਮਹੱਤਵਪੂਰਨ ਟੈਸਟ ਕਰਵਾਉਣੇ ਹਨ। ਇਸ ਲਈ ਉਹ ਬੱਚੇ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਲੈਬੋਰੈਟਰੀ ਲੈ ਗਿਆ।
ਇਹ ਵੀ ਪੜ੍ਹੋ : ਧਾਮੀ ਨੂੰ ਮਨਾਉਣ ਪਹੁੰਚੇ ਕਮੇਟੀ ਦੇ 5 ਮੈਂਬਰ, ਮੀਟਿੰਗ ਮਗਰੋਂ ਬਲਦੇਵ ਸਿੰਘ ਕਲਿਆਣ ਨੇ ਦਿੱਤਾ ਵੱਡਾ ਬਿਆਨ
ਕਿਰਨ ਦੇਵੀ ਨੇ ਦੱਸਿਆ ਕਿ ਉਹ ਉਕਤ ਔਰਤ ਨਾਲ ਹੇਠਾਂ ਵਾਲੇ ਵਾਰਡ ਵਿਚ ਉਤਰੀ ਅਤੇ ਲੈਬੋਰੈਟਰੀ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਐੱਸ. ਐੱਮ. ਓ. ਦਫ਼ਤਰ ਨੇੜੇ ਪਹੁੰਚੀ ਤਾਂ ਔਰਤ ਨੇ ਕਿਹਾ ਕਿ ਉਸ ਨੂੰ ਆਪਣਾ ਆਧਾਰ ਕਾਰਡ ਚਾਹੀਦਾ ਹੈ ਤਾਂ ਉਸ ਨੇ ਔਰਤ ਨੂੰ ਦੱਸਿਆ ਕਿ ਆਧਾਰ ਕਾਰਡ ਉੱਪਰਲੇ ਵਾਰਡ ਵਿੱਚ ਹੈ। ਔਰਤ ਦੇ ਕਹਿਣ 'ਤੇ ਦਾਦੀ ਨੇ ਬੱਚਾ ਔਰਤ ਨੂੰ ਸੌਂਪ ਦਿੱਤਾ ਅਤੇ ਆਧਾਰ ਕਾਰਡ ਲੈਣ ਗਈ ਪਰ ਜਦੋਂ ਉਹ ਹੇਠਾਂ ਆਈ ਤਾਂ ਸ਼ੱਕੀ ਔਰਤ ਅਤੇ ਬੱਚਾ ਦੋਵੇਂ ਗਾਇਬ ਸਨ। ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰ ਅਤੇ ਉਸ ਦੀ ਮਾਂ ਦਾ ਬੁਰਾ ਹਾਲ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਿਵਲ ਹਸਪਤਾਲ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਪੁਲਸ ਸਟੇਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਿਹੈ ਇਹ ਗੰਦਾ ਧੰਦਾ, ਬਣ ਚੁੱਕੇ ਨੇ ਗੜ੍ਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ’ਚ ਵਾਪਰੇ ਵੱਡੇ ਐਂਨਕਾਊਂਟਰ ਤੇ ਨੌਕਰੀਆਂ ਦੇ ਚਾਹਵਾਨਾਂ ਲਈ CM ਦਾ ਐਲਾਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY