ਹੁਸ਼ਿਆਰਪੁਰ, (ਜ.ਬ.)- ਸੜਕ ਉੱਤੋਂ ਲੰਘਣ ਸਮੇਂ ਨਾ ਸਿਰਫ ਭਾਰੀ ਵਾਹਨ ਚਾਲਕ ਸਗੋਂ ਹਲਕੇ ਚੌਪਹੀਆ ਅਤੇ ਦੋਪਹੀਆ ਵਾਹਨ ਚਾਲਕ ਵੀ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ 'ਚ ਸ਼ਾਰਟਕੱਟ ਰਸਤਾ ਅਪਣਾਉਣ ਤੋਂ ਬਾਜ਼ ਨਹੀਂ ਆ ਰਹੇ। ਇਹੀ ਕਾਰਨ ਹੈ ਕਿ ਭੱਜ-ਦੌੜ ਅਤੇ ਕਾਹਲੀ ਦੇ ਚੱਕਰ 'ਚ ਵਾਹਨ ਚਾਲਕ ਅਕਸਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਹੁਸ਼ਿਆਰਪੁਰ ਸ਼ਹਿਰ ਵਿਚੋਂ ਬਾਹਰ ਨਿਕਲਣ ਵਾਲੀਆਂ ਸਾਰੀਆਂ ਮੁੱਖ ਸੜਕਾਂ 'ਤੇ ਹੀ ਨਹੀਂ, ਸਗੋਂ ਸ਼ਹਿਰ ਦੇ ਅੰਦਰ ਬੱਸ ਸਟੈਂਡ ਅਤੇ ਤੋੜੇ ਡਿਵਾਈਡਰ ਵਾਲੀਆਂ ਸੜਕਾਂ 'ਤੇ ਵੀ ਲੋਕ ਸ਼ਾਰਟਕੱਟ ਰਸਤੇ ਰਾਹੀਂ ਨਿਕਲਣ ਤੋਂ ਪ੍ਰਹੇਜ਼ ਨਾ ਕਰਦੇ ਹੋਏ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ 'ਤੇ ਮੌਜੂਦਾ ਸਰਕਾਰ ਨੇ ਲਾਈ ਰੋਕ : ਬਰਾੜ
NEXT STORY