ਗੁਰਦਾਸਪੁਰ,(ਵਿਨੋਦ): ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਘੱਟ ਹੋਣ ਕਾਰਣ ਲਾਂਘੇ ਸਬੰਧੀ ਸ਼ਰਧਾਲੂਆਂ ਲਈ ਨਿਵੇਸ਼ ਕਰਨ ਵਾਲੇ ਲੋਕ ਬਹੁਤ ਹੈਰਾਨ ਅਤੇ ਪ੍ਰੇਸ਼ਾਨ ਹਨ। ਅੱਜ 7 ਦਿਨ ਬੀਤ ਜਾਣ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 2200 ਤੱਕ ਹੀ ਪਹੁੰਚ ਪਾਈ ਹੈ ਜਦਕਿ ਡੇਰਾ ਬਾਬਾ ਨਾਨਕ 'ਚ ਹਰ ਰੋਜ਼ 5000 ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਵਿਵਸਥਾ ਅਤੇ ਰਾਤ ਠਹਿਰਣ ਲਈ 30 ਹਜ਼ਾਰ ਯਾਤਰੀਆਂ ਦੀ ਸਮਰੱਥਾ ਵਾਲੀ ਟੈਂਟ ਸਿਟੀ ਬਣਾਈ ਗਈ ਹੈ। ਦੂਸਰੇ ਪਾਸੇ 20 ਡਾਲਰ ਦੀ ਫੀਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਇਸ ਯਾਤਰਾ ਸਬੰਧੀ ਕਈ ਤਰ੍ਹਾਂ ਦੀਆਂ ਬੇਚੈਨੀਆਂ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ ਹੈ, ਉਥੇ ਹੀ 20 ਡਾਲਰ ਦੀ ਫੀਸ ਤੇ ਪਾਸਪੋਰਟ ਦਾ ਜ਼ਰੂਰੀ ਹੋਣਾ ਇਸ ਘੱਟ ਗਿਣਤੀ ਲਈ ਸਿੱਧੇ ਰੂਪ 'ਚ ਜ਼ਿੰਮੇਦਾਰ ਹੈ ਕਿਉਂਕਿ ਆਮ ਗਰੀਬ ਵਿਅਕਤੀ 20 ਡਾਲਰ (ਲਗਭਗ 1500 ਰੁਪਏ) ਖਰਚ ਨਹੀਂ ਕਰ ਸਕਦਾ ਤੇ ਗਰੀਬ ਵਿਅਕਤੀ ਕੋਲ ਪਾਸਪੋਰਟ ਵੀ ਨਾ ਹੋਣ ਕਾਰਣ ਉਹ ਯਾਤਰਾ ਲਈ ਆਪਣਾ ਫਾਰਮ ਤੱਕ ਨਹੀਂ ਭਰ ਰਿਹਾ ਹੈ, ਜਿਸ ਕਾਰਣ ਭਾਰਤ ਸਰਕਾਰ ਤੇ ਪਾਕਿਸਤਾਨ ਨੇ ਜੋ ਸੋਚਿਆ ਉਸ ਤਰ੍ਹਾਂ ਨਹੀਂ ਹੋਇਆ ਹੈ ਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਵੱਡੀ ਗਿਰਾਵਟ ਕਾਰਣ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਚਿੰਤਤ ਹਨ।
ਪ੍ਰਤੀਦਿਨ 5000 ਸ਼ਰਧਾਲੂਆਂ ਦੀ ਵਿਵਸਥਾ ਲਈ ਤਾਇਨਾਤ ਹੈ ਸਟਾਫ
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਟਰਮੀਨਲ 'ਤੇ ਜ਼ਰੂਰਤ ਅਨੁਸਾਰ ਅਤੇ 5000 ਪ੍ਰਤੀਦਿਨ ਸ਼ਰਧਾਲੂਆਂ ਦੇ ਜਾਣ ਦੀ ਵਿਵਸਥਾ ਕਰਨ ਲਈ ਸਟਾਫ ਤਾਇਨਾਤ ਕਰ ਰੱਖਿਆ ਹੈ ਜਦਕਿ ਸੀਮਾ ਸੁਰੱਖਿਆ ਬਲ ਨੇ ਵੀ ਇਸ ਹਿਸਾਬ ਨਾਲ ਡੇਰਾ ਬਾਬਾ ਨਾਨਕ ਵਿਖੇ ਆਪਣੇ ਅਧਿਕਾਰੀ ਅਤੇ ਜਵਾਨ ਤਾਇਨਾਤ ਕਰ ਰੱਖੇ ਹਨ। ਭਾਰਤ 'ਚ ਡੇਰਾ ਬਾਬਾ ਨਾਨਕ ਹੀ ਇਕ ਮਾਤਰ ਇਸ ਤਰ੍ਹਾਂ ਦਾ ਟਰਮੀਨਲ ਹੈ ਜਿਸ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੀਮਾ ਸੁਰੱਖਿਆ ਬਲ ਨੂੰ ਸੌਂਪੀ ਗਈ ਹੈ ਕਿਉਂਕਿ ਇੱਥੇ ਅੰਤਰਰਾਸ਼ਟਰੀ ਸੀਮਾ ਬਿਲਕੁੱਲ ਕੋਲ ਹੋਣ ਕਾਰਣ ਪਹਿਲਾਂ ਹੀ ਸਾਰਾ ਇਲਾਕਾ ਸੀਮਾ ਸੁਰੱਖਿਆ ਬਲ ਦੀ ਨਿਗਰਾਨੀ 'ਚ ਹੈ।
ਕੈਪਟਨ ਦੇਸ਼ ਦਾ ਸਭ ਤੋਂ ਲਾਪਰਵਾਹ ਮੁੱਖ ਮੰਤਰੀ : ਭਗਵੰਤ ਮਾਨ
NEXT STORY