ਮੋਹਾਲੀ (ਭਗਵਤ) : ਅੰਡਰ-19 ਵਰਲਡ ਕੱਪ 'ਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਾਲੇ ਬੱਲੇਬਾਜ਼ ਸ਼ੁਭਮਨ ਗਿੱਲ ਸ਼ੁੱਕਰਵਾਰ ਨੂੰ ਸੈਕਟਰ-70 ਸਥਿਤ ਆਪਣੇ ਘਰ ਪੁੱਜੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ।
ਸ਼ੁਭਮਨ ਦੇ ਘਰ 'ਚ ਜਸ਼ਨ ਵਾਲਾ ਮਾਹੌਲ ਹੈ ਅਤੇ ਪੁੱਤਰ ਦੀ ਕਾਮਯਾਬੀ ਤੋਂ ਪਰਿਵਾਰ ਬਹੁਤ ਖੁਸ਼ ਹੈ। ਜ਼ਿਕਰਯੋਗ ਹੈ ਕਿ ਸ਼ੁਭਮਨ ਨੇ ਅੰਡਰ-19 'ਚ ਗਿੱਲ ਕੇ. ਕੇ. ਆਰ. ਵਲੋਂ ਖੇਡਿਆ ਸੀ ਅਤੇ ਵਰਲਡ ਕੱਪ 'ਚ 'ਮੈਨ ਆਫ ਦਿ ਟੂਰਨਾਮੈਂਟ' ਰਹੇ ਸਨ। ਸ਼ੁਭਮਨ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਆਈ. ਪੀ. ਐੱਲ. ਟੂਰਨਾਮੈਂਟ 'ਤੇ ਹੈ।
ਮਾਂ ਦੇ ਸਸਕਾਰ ਤੋਂ ਨੌਜਵਾਨ ਦੀ ਜੇਲ ਵਾਪਸੀ ਸਮੇਂ ਹੋਏ ਹੰਗਾਮੇ ਸਬੰਧੀ ਕੇਸ ਦਰਜ
NEXT STORY