ਲੁਧਿਆਣਾ(ਹਿਤੇਸ਼)-ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ਰਾਹੀਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹ ਗਈ ਹੈ, ਜਿਸ ਵੀਡੀਓ ਵਿਚ ਜ਼ੋਨ ਸੀ ਦੀ ਇਮਾਰਤੀ ਸ਼ਾਖਾ ਦਾ ਇਕ ਸੇਵਾਦਾਰ ਨਾਜਾਇਜ਼ ਉਸਾਰੀ ਕਰਵਾਉਣ ਬਦਲੇ ਲਈ ਗਈ ਰਿਸ਼ਵਤ ਦੀ ਰਾਸ਼ੀ ਵਾਪਸ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਇਹ ਕੇਸ ਦਸਮੇਸ਼ ਨਗਰ ਇਲਾਕੇ ਵਿਚ ਹੋ ਰਹੀ ਇਕ ਉਸਾਰੀ ਨਾਲ ਜੁੜਿਆ ਹੈ। ਜਿਸ ਇਮਾਰਤ ਦੇ ਮਾਲਕ ਨੇ ਨਗਰ ਨਿਗਮ ਦੇ ਦਰਜਾਚਾਰ ਕਰਮਚਾਰੀ ਜਤਿੰਦਰ ਰਹੇਲਾ 'ਤੇ ਉਸਾਰੀ ਪੂਰੀ ਕਰਨ ਦੇਣ ਬਦਲੇ 35 ਹਜ਼ਾਰ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਇਸ ਵਿਚੋਂ 10 ਹਜ਼ਾਰ ਦੀ ਪਹਿਲੀ ਕਿਸ਼ਤ ਜ਼ੋਨ ਸੀ ਦੇ ਸਰਕਾਰੀ ਦਫਤਰ ਵਿਚ ਦਿੱਤੀ ਗਈ ਅਤੇ ਕੁਝ ਦੇਰ ਦੇ ਅੰਦਰ ਹੀ ਬੈਂਸ ਵੀ ਆਪਣੇ ਸਾਥੀਆਂ ਦੇ ਨਾਲ ਮੌਕੇ 'ਤੇ ਪੁੱਜ ਗਏ। ਉਨ੍ਹਾਂ ਸ਼ਿਕਾਇਤਕਰਤਾ ਦੀ ਨਿਸ਼ਾਨਦੇਹੀ 'ਤੇ ਸੇਵਾਦਾਰ ਦੀ ਜੇਬ ਵਿਚੋਂ ਰਿਸ਼ਵਤ ਦੇ ਪੈਸਿਆਂ ਦਾ ਲਿਫਾਫਾ ਕਢਵਾਇਆ, ਜਿਸ ਨੂੰ ਇਮਾਰਤ ਬਣਾਉਣ ਬਦਲੇ ਰਿਸ਼ਵਤ ਵਜੋਂ ਲੈਣ ਦੀ ਗੱਲ ਤਾਂ ਕਬੂਲ ਲਈ ਪਰ ਵਾਰ-ਵਾਰ ਕਹਿਣ 'ਤੇ ਵੀ ਉਕਤ ਸੇਵਾਦਾਰ ਖੋਲ੍ਹਣ ਨੂੰ ਤਿਆਰ ਨਾ ਹੋਇਆ ਤਾਂ ਬੈਂਸ ਦੇ ਕਹਿਣ 'ਤੇ ਸ਼ਿਕਾਇਤਕਰਤਾ ਨੇ ਹੀ ਲਿਫਾਫਾ ਖੋਲ੍ਹ ਕੇ 500-500 ਦੇ 20 ਨੋਟ ਗਿਣੇ, ਜਿਨ੍ਹਾਂ ਦੇ ਨੰਬਰ ਉਸ ਨੇ ਵੱਖਰੇ ਤੌਰ 'ਤੇ ਪਰਚੀ 'ਤੇ ਨੋਟ ਕੀਤੇ ਹੋਏ ਸਨ। ਮਾਲਕ ਬੈਂਸ ਨੇ ਪੁਲਸ ਜਾਂ ਨਿਗਮ ਅਫਸਰਾਂ ਨੂੰ ਮੌਕੇ 'ਤੇ ਹੀ ਬੁਲਾਇਆ ਅਤੇ ਸੇਵਾਦਾਰ ਨੂੰ ਉੱਥੇ ਛੱਡ ਕੇ ਮੌਕੇ ਤੋਂ ਚਲੇ ਗਏ।
2037 ਤੱਕ ਨਾਜਾਇਜ਼ ਉਸਾਰੀਆਂ ਕਰਵਾਉਣ ਦੀ ਗਾਰੰਟੀ ਲੈ ਰਿਹਾ ਸੀ ਰਿਸ਼ਵਤਖੋਰ ਮੁਲਾਜ਼ਮ
ਸ਼ਿਕਾਇਤਕਰਤਾ ਦੀ ਮੰਨੀਏ ਤਾਂ ਸੇਵਾਦਾਰ ਨਾਲ ਹੋਈ ਸਾਰੀ ਗੱਲਬਾਤ ਦੀ ਰਿਕਾਰਡਿੰਗ ਉਸ ਦੇ ਕੋਲ ਮੌਜੂਦ ਹੈ ਜਿਸ ਵਿਚ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਪੈਸੇ ਦੇਣ ਤੋਂ ਬਾਅਦ ਵੀ ਕੀ ਗਾਰੰਟੀ ਹੈ ਕਿ ਇਮਾਰਤ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਜੇਕਰ ਬਾਅਦ ਵਿਚ ਕਿਸੇ ਦੂਜੇ ਮੁਲਾਜ਼ਮ ਨੇ ਚਲਾਨ ਪਾ ਕੇ ਜੁਰਮਾਨਾ ਲਾ ਦਿੱਤਾ ਤਾਂ ਕੌਣ ਜ਼ਿੰਮੇਦਾਰ ਹੋਵੇਗਾ ਤਾਂ ਰਹੇਲਾ ਨੇ ਜਵਾਬ ਦਿੱਤਾ ਕਿ ਉਸ ਦੀ ਰਿਟਾਇਰਮੈਂਟ 2037 ਵਿਚ ਹੈ, ਉਸ ਸਮੇਂ ਤੱਕ ਸ਼ਹਿਰ ਦੇ ਕਿਸੇ ਹਿੱਸੇ ਵਿਚ ਹੋਣ ਵਾਲੀ ਨਾਜਾਇਜ਼ ਉਸਾਰੀ 'ਤੇ ਕਾਰਵਾਈ ਨਾ ਹੋਣ ਦੇਣ ਦੀ ਗਾਰੰਟੀ ਉਸ ਦੀ ਹੈ। ਇਸ ਦਾਅਵੇ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਕਤ ਕਰਮਚਾਰੀ ਦੀ ਸੈਟਿੰਗ ਜ਼ੋਨ ਸੀ ਦੇ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਜ਼ੋਨਾਂ ਵਿਚ ਤਾਇਨਾਤ ਸਟਾਫ ਦੇ ਨਾਲ ਵੀ ਹੈ।
ਬਦਲੀ ਤੋਂ ਬਾਅਦ ਫਿਰ ਬਿਲਡਿੰਗ ਬ੍ਰਾਂਚ 'ਚ ਵਾਪਸ ਆ ਚੁੱਕੇ ਹਨ ਸੇਵਾਦਾਰ
ਵਧੀਕ ਕਮਿਸ਼ਨਰ ਰਹਿੰਦੇ ਹੋਏ ਘਨਸ਼ਾਮ ਥੋਰੀ ਨੇ ਇਕ ਵਾਰ ਉਨ੍ਹਾਂ ਸੇਵਾਦਾਰਾਂ ਨੂੰ ਦੂਜੀਆਂ ਸ਼ਖਾਵਾਂ ਵਿਚ ਬਦਲੀ ਕਰ ਦਿੱਤਾ ਸੀ ਜੋ ਲੰਬੇ ਸਮੇਂ ਤੱਕ ਬਿਲਡਿੰਗ ਬ੍ਰਾਂਚ ਵਿਚ ਤਾਇਨਾਤ ਸਨ ਕਿਉਂਕਿ ਆਮ ਤੌਰ 'ਤੇ ਸੇਵਾਦਾਰਾਂ ਬਾਰੇ ਸ਼ਿਕਾਇਤ ਮਿਲੀ ਹੈ ਕਿ ਮਿਲੀਭੁਗਤ ਕਾਰਨ ਇਲਾਕੇ ਵਿਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੀ ਸੂਚਨਾ ਉਹ ਇੰਸਪੈਕਟਰ ਨੂੰ ਨਹੀਂ ਦਿੰਦੇ। ਇਸ ਕਾਰਨ ਨਵੇਂ ਸੇਵਾਦਾਰ ਲਾਏ ਗਏ ਤਾਂ ਕਿ ਪਹਿਲਾਂ ਹੋ ਚੁੱਕੀਆਂ ਨਾਜਾਇਜ਼ ਉਸਾਰੀਆਂ ਦਾ ਵੀ ਪਤਾ ਲੱਗ ਸਕੇ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਸਾਰੇ ਪੁਰਾਣੇ ਸੇਵਾਦਾਰ ਮੁੜ ਇਮਾਰਤੀ ਸ਼ਾਖਾ ਵਿਚ ਪੁੱਜ ਗਏ।
ਪਹਿਲਾਂ ਦਿਖਾਈ ਦਲੇਰੀ, ਫਿਰ ਕੰਨ ਫੜ ਕੇ ਮੰਗੀ ਮੁਆਫੀ
ਜੇਕਰ ਇਸ ਸੇਵਾਦਾਰ ਦੀ ਸ਼ਿਕਾਇਤਕਰਤਾ ਨਾਲ ਹੋਈ ਗੱਲਬਾਤ ਆਡੀਓ ਰਿਕਾਰਡਿੰਗ ਸੁਣੀਏ ਤਾਂ ਕਈ ਰੌਚਕ ਪਹਿਲੂ ਸਾਹਮਣੇ ਆਉਂਦੇ ਹਨ। ਇਸ ਵਿਚ ਉਹ ਨਾਜਾਇਜ਼ ਉਸਾਰੀ ਕਰਵਾਉਣ ਲਈ ਲਗਾਤਾਰ ਪੈਸੇ ਦੀ ਮੰਗ ਕਰ ਰਿਹਾ ਸੀ ਜਦੋਂ ਪੈਸਾ ਦੇਣ ਦੇ ਲਈ ਸ਼ਿਕਾਇਤਕਰਤਾ ਨੇ ਸਵੇਰੇ ਫੋਨ ਕੀਤਾ ਤਾਂ ਰਹੇਲਾ ਨੇ ਪਹਿਲਾਂ ਸ਼ਨੀਵਾਰ ਦੀ ਛੁੱਟੀ ਕਾਰਨ ਸੋਮਵਾਰ ਨੂੰ ਮਿਲਣ ਦੀ ਗੱਲ ਕਹੀ ਪਰ ਕੁਝ ਦੇਰ ਬਾਅਦ ਅੱਜ ਹੀ ਪੈਸੇ ਲੈ ਕੇ ਦਫਤਰ ਆਉਣ ਨੂੰ ਕਹਿ ਦਿੱਤਾ। ਜੋ ਵਾਰ-ਵਾਰ ਪੈਸੇ ਲਿਫਾਫੇ ਵਿਚ ਪਾ ਕੇ ਲਿਆਉਣ ਨੂੰ ਕਹਿ ਰਿਹਾ ਹੈ ਪਰ ਜਦੋਂ ਫੜਿਆ ਗਿਆ ਤਾਂ ਹੱਥ ਜੋੜ ਕੇ ਕੰਨ ਫੜਦੇ ਹੋਏ ਮੁਆਫੀ ਮੰਗਣ ਲੱਗਾ।
ਸੇਵਾਦਾਰ ਹੀ ਹਨ ਨਾਜਾਇਜ਼ ਉਸਾਰੀਆਂ ਦੇ ਕਿੰਗ ਪਿਨ, ਰਿਸ਼ਵਤ ਵਿਚੋਂ ਮਿਲਦੇ ਹਨ 20 ਫੀਸਦੀ
ਰਹੇਲਾ ਦੇ ਕਬੂਲਨਾਮੇ ਤੋਂ ਇਕ ਵਾਰ ਫਿਰ ਸਾਫ ਹੋ ਗਿਆ ਹੈ ਕਿ ਮਹਾਨਗਰ ਵਿਚ ਵੱਡੇ ਪੱਧਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੇ ਕਿੰਗ ਪਿਨ ਸੇਵਾਦਾਰ ਹੀ ਹਨ ਕਿਉਂਕਿ ਏ.ਟੀ.ਪੀ. ਜਾਂ ਇੰਸਪੈਕਟਰ ਤਾਂ ਫੀਲਡ ਵਿਚ ਘੱਟ ਹੀ ਜਾਂਦੇ ਹਨ, ਜਿਸ ਦਾ ਫਾਇਦਾ ਲੈਂਦੇ ਹੋਏ ਸੇਵਾਦਾਰਾਂ ਨੇ ਇਲਾਕੇ ਵਿਚ ਪੂਰਾ ਕੰਟਰੋਲ ਬਣਾਇਆ ਹੋਇਆ ਹੈ। ਉਹ ਹੀ ਅਫਸਰਾਂ ਨੂੰ ਨਾਜਾਇਜ਼ ਉਸਾਰੀ ਹੋਣ ਦੀ ਸੂਚਨਾ ਦਿੰਦੇ ਹਨ ਅਤੇ ਉਨ੍ਹਾਂ ਨਾਲ ਸੈਟਿੰਗ ਕਰਨ ਅਤੇ ਕਾਰਵਾਈ ਕਰਵਾਉਣ ਦੀ ਰੂਪਰੇਖਾ ਹੀ ਸੇਵਾਦਾਰ ਹੀ ਤੈਅ ਕਰਦੇ ਹਨ, ਜਿਸ ਗੋਰਖਧੰਦੇ ਵਿਚ ਇਕੱਠੇ ਹੋਣ ਵਾਲੀ ਰਿਸ਼ਵਤ ਦੇ ਪੈਸੇ ਵਿਚੋਂ ਸੇਵਾਦਾਰਾਂ ਨੂੰ 20 ਫੀਸਦੀ ਹਿੱਸਾ ਮਿਲਣ ਦੀ ਗੱਲ ਰਹੇਲਾ ਨੇ ਬੈਂਸ ਵੱਲੋਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਵੀਡੀਓ ਵਿਚ ਕਬੂਲੀ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਨਾਜਾਇਜ਼ ਉਸਾਰੀਆਂ ਬਦਲੇ ਇਕੱਠੇ ਹੋਣ ਵਾਲੇ ਪੈਸੇ ਦਾ ਹਿੱਸਾ ਉੱਪਰ ਤੱਕ ਪਹੁੰਚਦਾ ਹੈ।
ਗੈਂਗਸਟਰ ਗੁਗਨੀ ਤੋਂ ਐੱਨ. ਆਈ. ਏ. ਤੇ ਜਿੰਮੀ ਤੋਂ ਪੁਲਸ ਕਰ ਰਹੀ ਪੁੱਛਗਿੱਛ
NEXT STORY