Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    4:30:52 PM

  • dig  s major statement on the parvinder jhota murder case

    ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਤੇ DIG ਦਾ ਵੱਡਾ...

  • big twist in rajbir ghuman case

    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ...

  • bjp makes big announcement before elections

    ਪੰਜਾਬ ਦੀ ਸਿਆਸਤ 'ਚ ਵੱਡੀ ਖਬਰ, ਭਾਜਪਾ ਵੱਲੋਂ...

  • statements of the fm growth in the stock market sensex jumped 1100

    ਵਿੱਤ ਮੰਤਰੀ ਦੇ ਬਿਆਨਾਂ ਕਾਰਨ ਸ਼ੇਅਰ ਬਾਜ਼ਾਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਵਿਦਿਅਕ ਖੇਤਰ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਸਰ ਸਯਦ ਅਹਿਮਦ ਖਾਨ

PUNJAB News Punjabi(ਪੰਜਾਬ)

ਵਿਦਿਅਕ ਖੇਤਰ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਸਰ ਸਯਦ ਅਹਿਮਦ ਖਾਨ

  • Updated: 17 Oct, 2020 11:19 AM
Punjab
sir syed ahmed khan
  • Share
    • Facebook
    • Tumblr
    • Linkedin
    • Twitter
  • Comment

ਵਿਸ਼ਵ ਪ੍ਰਸਿੱਧ ਅਲੀਗੜ੍ਹ ਯੂਨੀਵਰਸਿਟੀ ਦਾ ਨਾਂ ਤਾਂ ਮੇਰੇ ਖਿਆਲ 'ਚ ਹਰ ਕਿਸੇ ਨੇ ਸੁਣਿਆ ਹੋਵੇਗਾ। ਇਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਪਹਿਲਾਂ ਪਹਿਲ ਕਾਲਜ ਦੇ ਰੂਪ 'ਚ ਸ਼ੁਰੂ ਕਰਨ ਵਾਲੇ ਸਰ ਸਯਦ ਅਹਿਮਦ ਖਾਂ ਦਾ ਜਨਮ 17 ਅਕਤੂਬਰ 1817 'ਚ ਦਿੱਲੀ ਵਿਖੇ ਹੋਇਆ। ਉਨ੍ਹਾਂ ਦੇ ਵੱਡੇ ਵਡੇਰੇ ਅਰਬ ਤੋਂ ਈਰਾਨ ਆਏ ਸਨ ਤੇ ਫਿਰ ਉਥੋਂ ਅਕਬਰ ਦੇ ਜ਼ਮਾਨੇ 'ਚ ਅਫ਼ਗਾਨਿਸਤਾਨ ਦੇ ਹੇਰਾਤ ਆ ਵਸੇ, ਸ਼ਾਹਜਹਾਂ ਦੇ ਜ਼ਮਾਨੇ 'ਚ ਹੇਰਾਤ ਤੋਂ ਹਿੰਦੁਸਤਾਨ ਆ ਗਏ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਨਾਨਾ ਖਵਾਜਾ ਫ਼ਰੀਦ ਉੱਦੀਨ ਅਹਿਮਦ ਖਾਂ ਤੋਂ ਪ੍ਰਾਪਤ ਕੀਤੀ। ਅਰੰਭਕ ਸਿੱਖਿਆ ਦੇ ਰੂਪ 'ਚ ਕੁਰਆਨ ਦੀ ਤਾਲੀਮ ਹਾਸਲ ਕੀਤੀ। ਇਸ ਦੇ ਇਲਾਵਾ ਅਰਬੀ ਅਤੇ ਫ਼ਾਰਸੀ ਸਾਹਿਤ ਦਾ ਅੱਛਾ ਖਾਸਾ ਅਧਿਐਨ ਕੀਤਾ। ਇਸਦੇ ਨਾਲ-ਨਾਲ ਉਨ੍ਹਾਂ ਹਿਸਾਬ, ਚਿਕਿਤਸਾ ਅਤੇ ਇਤਿਹਾਸ 'ਚ ਵੀ ਮੁਹਾਰਤ ਹਾਸਲ ਕੀਤੀ। ਸਰ ਸਈਅਦ ਨੇ ਕਈ ਸਾਲਾਂ ਲਈ ਮੈਡੀਸਨ ਦੀ ਪੜ੍ਹਾਈ ਕੀਤੀ ਲੇਕਿਨ ਕੋਰਸ ਪੂਰਾ ਨਾ ਕੀਤਾ।

ਅਰੰਭਕ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਉਨ੍ਹਾਂ ਨੇ ਆਪਣੇ ਮਾਸੜ ਮੌਲਵੀ ਖਲੀਲ ਅੱਲ੍ਹਾ ਕੋਲੋਂ ਕਾਨੂੰਨੀ ਕੰਮ ਸਿੱਖਿਆ ਅਤੇ 1837 'ਚ ਆਗਰਾ 'ਚ ਕਮਿਸ਼ਨਰ ਦੇ ਦਫ਼ਤਰ 'ਚ ਬਤੌਰ ਨਾਇਬ ਮੁਨਸ਼ੀ ਕੰਮ ਕਰਨ ਲੱਗੇ। 1841 ਅਤੇ 1842 'ਚ ਮੈਨਪੁਰੀ ਅਤੇ 1842 ਅਤੇ 1846 ਤੱਕ ਫਤੇਹਪੁਰ ਸੀਕਰੀ 'ਚ ਸਰਕਾਰੀ ਸੇਵਾਵਾਂ ਨਿਭਾਈਆਂ। ਮਿਹਨਤ ਅਤੇ ਈਮਾਨਦਾਰੀ ਨਾਲ ਤਰੱਕੀ ਕਰਦੇ ਹੋਏ 1846 'ਚ ਦਿੱਲੀ 'ਚ ਸਦਰ ਅਮੀਨ ਨਿਯੁਕਤ ਹੋਏ। ਦਿੱਲੀ 'ਚ ਰਹਿੰਦੇ ਹੋਏ ਉਨ੍ਹਾਂ ਆਪਣੀ ਪ੍ਰਸਿੱਧ ਕਿਤਾਬ “ਆਸਾਰ-ਉਲ-ਸਨਾਦੀਦ'' ਲਿਖੀ।

1845 'ਚ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਬਿਜਨੌਰ ਵਿਖੇ ਹੋ ਗਿਆ। ਬਿਜਨੌਰ 'ਚ ਰਹਿੰਦਿਆਂ ਹੋਇਆਂ ਉਨ੍ਹਾਂ ਆਪਣੀ ਕਿਤਾਬ “ਸਰਕਸ਼ੀ ਜ਼ਿਲ੍ਹਾ ਬਿਜਨੌਰ'' ਲਿਖੀ। ਹਿੰਦ ਦੀ ਪਹਿਲੀ ਜੰਗ-ਏ-ਆਜ਼ਾਦੀ ਦੌਰਾਨ ਸਰ ਸਯਦ ਅਹਿਮਦ ਖਾਨ ਬਿਜਨੌਰ ਸਨ। ਇਸ ਖੂਨ ਖਰਾਬੇ 'ਚ ਉਨ੍ਹਾਂ ਕਈ ਅੰਗਰੇਜ਼ ਪੁਰਸ਼ਾਂ, ਜਨਾਨੀਆਂ ਅਤੇ ਬੱਚਿਆਂ ਦੀਆਂ ਜਾਨਾਂ ਬਚਾਈਆਂ । ਉਨ੍ਹਾਂ ਨੇ ਇਹ ਕੰਮ ਇਨਸਾਨੀ ਹਮਦਰਦੀ ਦੇ ਨਾਤੇ ਕੀਤਾ। ਅਮਨ ਓ ਅਮਾਨ ਹੋ ਜਾਣ ਦੇ ਬਾਅਦ ਉਨ੍ਹਾਂ ਨੂੰ ਇਸ ਸੇਵਾ ਦੇ ਬਦਲੇ ਇਨਾਮ ਦੇਣ ਲਈ ਇਕ ਜਾਗੀਰ ਦੀ ਪੇਸ਼ਕਸ਼ ਹੋਈ, ਜਿਸ ਨੂੰ ਸਵੀਕਾਰ ਕਰਨ ਤੋਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।1877 'ਚ ਆਪ ਨੂੰ ਇੰਪੀਰਿਅਲ ਕੌਂਸਲ ਮੈਂਬਰ ਨਾਮਜ਼ਦ ਕੀਤਾ ਗਿਆ। 1888 'ਚ ਉਨ੍ਹਾਂ ਨੂੰ ਸਰ ਦਾ ਖਿਤਾਬ ਦਿੱਤਾ ਗਿਆ ਅਤੇ 1889 'ਚ ਇੰਗਲੈਂਡ ਦੀ ਯੂਨੀਵਰਸਿਟੀ ਐਡਨਬਰਾ ਨੇ ਉਨ੍ਹਾਂ ਨੂੰ ਐੱਲ. ਐੱਲ. ਡੀ. ਦੀ ਆਨਰੇਰੀ ਡਿਗਰੀ ਦਿੱਤੀ।

1862 'ਚ ਗਾਜੀਪੁਰ 'ਚ ਉਨ੍ਹਾਂ ਨੇ ਸਾਇੰਟਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ੍ਹ ਗਏ ਤਾਂ ਅਲੀਗੜ੍ਹ ਸੰਸਥਾਨ ਗਜਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 'ਚ ਰਿਸਾਲਾ ਤਹਿਜ਼ੀਬ-ਉਲ-ਖ਼ਲਾਕ ਜਾਰੀ ਕੀਤਾ। ਇਸ ਵਿਚਲੇ ਸਰ ਸਯਦ ਅਹਿਮਦ ਖਾਨ ਦੁਆਰਾ ਲਿਖੇ ਜਾਂਦੇ ਲੇਖਾਂ ਨੇ ਭਾਰਤੀ ਮੁਸਲਮਾਨਾ ਦੇ ਵਿੱਚਾਰਾਂ 'ਚ ਵੱਡਾ ਇਨਕਲਾਬ ਪੈਦਾ ਕੀਤਾ। ਸਰ ਸਈਅਦ ਦਾ ਵੱਡਾ ਕਾਰਨਾਮਾ ਅਲੀਗੜ੍ਹ ਕਾਲਜ ਸੀ। 1887 'ਚ ਸੱਤਰ ਸਾਲ ਦੀ ਉਮਰ 'ਚ ਪੈਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ। ਸਰ ਸਯਦ ਅਹਿਮਦ ਖਾਨ ਨੇ ਵੱਖ-ਵੱਖ ਸਮਿਆਂ ਦੌਰਾਨ ਪੰਜਾਬ ਦੇ ਪੰਜ ਚੱਕਰ ਲਗਾਏ । ਉਨ੍ਹਾਂ ਦੀਆਂ ਇਨ੍ਹਾਂ ਪੰਜਾਬ ਫ਼ੇਰੀਆਂ ਦਾ ਜ਼ਿਕਰ ਉਨ੍ਹਾਂ ਦੇ ਉਰਦੂ 'ਚ ਪ੍ਰਕਾਸ਼ਿਤ ਸਫ਼ਰਨਾਮਾ 'ਚ ਵੀ ਮਿਲਦਾ ਹੈ।

ਇਥੇ ਜ਼ਿਕਰਯੋਗ ਹੈ ਕਿ ਉਸ ਸਮੇਂ ਵਿਸ਼ੇਸ਼ ਤੌਰ 'ਤੇ ਭਾਰਤ ਦੇ ਮੁਸਲਮਾਨ ਸਿੱਖਿਆ ਦੇ ਖੇਤਰ 'ਚ ਅਤਿ ਪਿਛੜੇ ਹੋਏ ਸਨ। ਉਸ ਦੀ ਸ਼ਾਇਦ ਇਕ ਵੱਡੀ ਵਜ੍ਹਾ ਇਹ ਵੀ ਸੀ ਕਿ ਉਸ ਵਕਤ ਦੇ ਵਧੇਰੇ ਮੁਸਲਮਾਨ ਆਧੁਨਿਕ ਸਿੱਖਿਆ ਨੂੰ ਇਸਲਾਮ ਵਿਰੋਧੀ ਖ਼ਿਆਲ ਕਰਦੇ ਸਨ। ਇਹੋ ਵਜ੍ਹਾ ਹੈ ਕਿ ਪ੍ਰਸਿੱਧ ਕਵੀ ਇਕਬਾਲ ਨੇ ਕਿਹਾ ਸੀ ਕਿ :

ਆਈਨੇ ਨੋ ਸੇ ਡਰਨਾ ਤਰਜ ਏ ਕੁਹਨ ਪੇ ਅੜਨਾ। 
ਮੰਜ਼ਲ ਯੇਹੀ ਕਠਿਨ ਹੈ ਕੌਮੋਂ ਕੀ ਜਿੰਦਗੀ ਮੇਂ।

ਸਰ ਸਯਦ ਅਹਿਮਦ ਖਾਨ ਨੇ ਮੁਸਲਿਮ ਕੌਮ ਨੂੰ ਆਧੁਨਿਕ ਸਿੱਖਿਆ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਭਾਸ਼ਾ ਅਤੇ ਸਾਇੰਸ ਵਿਸ਼ਿਆਂ ਦੇ ਮਹੱਤਵ ਨੂੰ ਦੱਸਦਿਆਂ ਇਸ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਪੱਛਮੀ ਸਿੱਖਿਆ ਪ੍ਰਾਪਤੀ 'ਚ ਸਭ ਤੋਂ ਵੱਡੀ ਰੁਕਾਵਟ ਮੁਸਲਮਾਨਾਂ ਦਾ ਸਮਾਜਿਕ ਅੰਧ-ਵਿਸ਼ਵਾਸ ਅਤੇ ਅੰਗਰੇਜ਼ੀ ਅਤੇ ਅੰਗਰੇਜ਼ਾਂ ਨਾਲ ਨਫ਼ਰਤ ਕਰਨਾ ਸੀ ਕਿਉਂਕਿ ਅਕਸਰ ਮੁਸਲਮਾਨ ਅੰਗਰੇਜ਼ੀ ਸਿੱਖਿਆ ਨੂੰ ਈਸਾਈ ਬਣਾਉਣ ਦਾ ਇਕ ਜ਼ਰੀਆ ਖ਼ਿਆਲ ਕਰਦੇ ਸਨ।

1857 ਦੀ ਜੰਗੇ ਆਜ਼ਾਦੀ ਦੀ ਅਸਫ਼ਲਤਾ ਤੋਂ ਮੁਸਲਮਾਨਾਂ ਦੀ ਸਥਿਤੀ ਸਬੰਧੀ ਨਾਵੈਦ ਪਾਸ਼ਾ ਆਪਣੇ ਇਕ ਖੋਜ ਪੱਤਰ “ਸਰ ਸਯਦ ਅਹਿਮਦ ਖਾਨ ਅਤੇ ਮੈਗਜ਼ੀਨ ਤਹਿਜੀਬ ਉਲ ਇਖਲਾਕ ਦਾ ਮਹੱਤਵ'' 'ਚ ਲਿਖਦੇ ਹਨ ਕਿ “ਸਰ ਸਯਦ ਅਹਿਮਦ ਖਾਂ ਦੇ ਨਜ਼ਦੀਕ ਉੱਚ ਵਿੱਦਿਆ ਦੀ ਪ੍ਰਾਪਤੀ ਮੁਸਲਮਾਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਸੀ। 1857 ਦੇ ਸੁਤੰਤਰਤਾ ਸੰਗਰਾਮ ਦੀ ਨਾਕਾਮੀ ਉਪਰੰਤ ਮੁਸਲਮਾਨ ਆਰਥਿਕ ਪੱਖੋਂ ਬਰਬਾਦ ਹੋ ਗਏ ਸਨ ਉਨ੍ਹਾਂ ਦੀਆਂ ਜਾਇਦਾਦਾਂ ਨਿਲਾਮ ਹੋ ਗਈਆਂ ਸਨ, ਉਨ੍ਹਾਂ ਦੀਆਂ ਜਾਗੀਰਾਂ ਜਬਤ (ਕੁਰਕ) ਹੋ ਗਈਆਂ ਅਤੇ ਹਜਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਬਦਲਾ ਲਊ ਭਾਵਨਾ ਅਧੀਨ ਫ਼ਾਂਸੀ ਲਗਾ ਦਿੱਤਾ ਗਿਆ ਸੀ ਜਦੋਂ ਕਿ ਲੱਖਾਂ ਲੋਕ ਦੋ ਵਕਤ ਰੋਟੀ ਖਾਣ ਲਈ ਵੀ ਮੁਹਤਾਜ ਹੋ ਗਏ ਸਨ “ਉਹ ਇਸ ਤੋਂ ਅੱਗੇ ਲਿਖਦੇ ਹਨ ਕਿ “ਮੁਸਲਮਾਨ ਤਾਲੀਮੀ ਪੱਖੋਂ ਬਹੁਤ ਪਿੱਛੇ ਰਹਿ ਗਏ ਸਨ ਸਰ ਸਯਦ ਅਹਿਮਦ ਖਾਨ ਦੇ ਸਮੇਂ ਕੋਲਕਾਤਾ ਯੂਨੀਵਰਸਿਟੀ 'ਚ ਦੋ ਸੌ ਉਮੀਦਵਾਰਾਂ ਨੇ ਬੀ. ਏ. ਦੇ ਇਮਤਿਹਾਨ ਨੂੰ ਪਾਸ ਕੀਤਾ ਤਾਂ ਉਨ੍ਹਾਂ 'ਚ ਸਿਰਫ਼ ਇਕ ਮੁਸਲਮਾਨ ਸੀ। “ਜਦੋਂ ਕਿ ਸਰ ਸਯਦ ਅਹਿਮਦ ਖਾਨ ਲਿਖਦੇ ਹਨ ਕਿ ਉਸ ਸਮੇਂ ਮੁਸਲਮਾਨਾਂ ਨੂੰ ਪੱਖਾ (ਪੱਖਾ ਝੱਲਣ ਵਾਲੇ) ਕੁਲੀ, ਮਾਲੀ, ਘਸਿਆਰੇ ਅਤੇ ਕੌਚਵਾਨ ਦੇ ਇਲਾਵਾ ਕੋਈ ਵੀ ਨੌਕਰੀ ਨਹੀਂ ਸੀ ਮਿਲਦੀ। ਕਿਉਂਕਿ ਉਹ ਵਿਓਪਾਰਕ ਅਤੇ ਵਿਦਿਅਕ ਖੇਤਰਾਂ 'ਚ ਦੂਜੇ ਫ਼ਿਰਕਿਆਂ ਦੇ ਲੋਕਾਂ ਨਾਲੋਂ ਬਹੁਤ ਪਿੱਛੇ ਰਹਿ ਗਏ ਸਨ ਅਤੇ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਕਰਜ਼ੇ 'ਚ ਡੁੱਬੇ ਹੋਏ ਸਨ। ਉਹ ਫਜ਼ੂਲ ਰਸਮਾਂ ਪੂਰੀਆਂ ਕਰਨ ਲਈ ਮਹਾਜਨਾ ਤੋਂ ਵਿਆਜ਼ ਤੇ ਵੱਡੀਆਂ-ਵੱਡੀਆਂ ਰਕਮਾਂ ਉਧਾਰ ਲੈ ਰਹੇ ਸਨ। ਕਿਉਂਕਿ ਉਹ ਕਰਜ਼ਾ ਵਾਪਸ ਨਹੀਂ ਸਨ ਕਰ ਸਕਦੇ ਤਾਂ ਨਤੀਜੇ ਵਜੋਂ ਉਨ੍ਹਾਂ ਦੀਆਂ ਜਾਇਦਾਦਾਂ ਮਹਾਜਨ ਜਬਤ ਕਰਾ ਲੈਂਦੇ।

“ਆਪਣੀ ਕੌਮ ਦੀ ਉਕਤ ਹਾਲਤ ਵੇਖ ਕੇ ਸਰ ਸਯਦ ਅਹਿਮਦ ਖਾਨ ਦੇ ਦਿਲ 'ਚ ਇਕ ਹੂਕ ਉਠਦੀ ਸੀ ਉਹ ਚਾਹੁੰਦੇ ਸਨ ਕਿ ਮੇਰੀ ਕੌਮ ਵਿਦਿਆ ਦੀ ਅਹਿਮੀਅਤ ਨੂੰ ਸਮਝਦਿਆਂ ਜਹਾਲਤ ਦੇ ਹਨ੍ਹੇਰਿਆਂ ਬਾਹਰ ਨਿਕਲ ਕੇ ਜਮਾਨੇ ਦੀ ਰਮਜ ਦੇ ਨਾਲ ਚੱਲੇ। ਸਰ ਸਯਦ ਦੀ ਫ਼ਿਕਰਮੰਦੀ ਦਾ ਅੰਦਾਜ਼ਾ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ “ਜੋ ਹਾਲ ਉਸ ਵਕਤ ਕੌਮ ਦਾ ਸੀ ਉਹ ਮੈਥੋਂ ਵੇਖਿਆ ਨਹੀਂ ਜਾਂਦਾ ਸੀ ਕੁਝ ਦਿਨ ਇਸੇ ਉਧੇੜ-ਬੁਤ 'ਚ ਰਿਹਾ। ਤੁਸੀਂ ਯਕੀਨ ਮੰਨੋਂ ਕਿ ਇਸ ਦੁੱਖ ਨੇ ਮੈਨੂੰ ਬੁੱਢਾ ਕਰ ਦਿੱਤਾ ਅਤੇ ਮੇਰੇ ਵਾਲ ਸਫੈਦ ਕਰ ਦਿੱਤੇ।“ 

ਮੁਸਲਿਮ ਭਾਈਚਾਰੇ ਨੂੰ ਆਧੁਨਿਕ ਸਿੱਖਿਆ ਦੇਣ ਲਈ ਇਕ ਕਾਲਜ ਬਣਾਉਣ ਦੇ ਮਕਸਦ ਨਾਲ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਉਦੇਸ਼ ਚੰਦਾ ਇਕੱਠਾ ਕਰਨਾ ਸੀ ਤੇ ਸਰ ਸਯਦ ਅਹਿਮਦ ਖਾਨ ਨੂੰ ਇਸ ਉਕਤ ਕਮੇਟੀ ਦਾ ਆਜੀਵਨ ਮੈਂਬਰ ਚੁਣਿਆਂ ਗਿਆ । ਕਮੇਟੀ ਮੈਂਬਰਾਂ ਦੇ ਬਹੁਮੱਤ ਨਾਲ ਇਸ ਕਾਲਜ ਦਾਨੂੰ ਅਲੀਗੜ੍ਹ ਵਿਖੇ ਖੋਲ੍ਹੇ ਜਾਣ ਦਾ ਫ਼ੈਸਲਾ ਕੀਤਾ ਗਿਆ। 

ਕਮੇਟੀ ਮੈਂਬਰਾਂ ਅਨੁਸਾਰ ਅਲੀਗੜ੍ਹ ਵਾਤਾਵਰਨ ਅਤੇ ਸਿਹਤ ਦੀ ਦ੍ਰਿਸ਼ਟੀ ਤੋਂ ਵਧੇਰੇ ਚੰਗਾ ਸੀ ਇਸ ਦੇ ਨਾਲ ਨਾਲ ਉਥੇ 74 ਏਕੜ ਫ਼ੌਜੀ ਛਾਉਣੀ ਦੀ ਜਗ੍ਹਾ ਵੀ ਪਈ ਸੀ । ਇਥੇ ਜ਼ਿਕਰਯੋਗ ਹੈ ਕਿ 1873 'ਚ ਸਰ ਸਯਦ ਦੇ ਪੁੱਤ ਜਸਟਿਸ ਸਯਦ ਮਹਿਮੂਦ ਨੇ ਸੰਸਥਾ ਦੇ ਢਾਂਚੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ “ਅਸੀਂ ਇਕ ਕਾਲਜ ਨਹੀਂ ਸਗੋਂ ਯੂਨੀਵਰਸਿਟੀ ਦੀ ਸਥਾਪਨਾ ਕਰਾਂਗੇ। ਇਸ 'ਚ ਬ੍ਰਿਟਿਸ਼ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ ਅਤੇ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ। ਸਰ ਸਯਦ ਨੇ ਸੰਸਥਾ ਲਈ ਚੰਦਾ ਜਮ੍ਹਾ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਵਰਤੇ। ਦਾਨ ਲਿਆ, ਲਾਟਰੀ ਦੀਆਂ ਟਿਕਟਾਂ ਵੇਚੀਆਂ। ਬਜ਼ੁਰਗ ਹੁੰਦੇ ਹੋਏ ਵੀ ਸਰ ਸਯਦ ਅਹਿਮਦ ਨੇ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਚੰਦੇ ਲਈ ਬਹੁਤ ਦੂਰ-ਦੂਰ ਤੱਕ ਦੇ ਸਫ਼ਰ ਕੀਤੇ । ਇਸੇ ਸੰਦਰਭ 'ਚ ਉਹ ਪੰਜਾਬ ਵੀ ਆਏ। ਇਥੇ ਪਟਿਆਲੇ ਦੇ ਰਾਜਾ ਮਹਿੰਦਰ ਸਿੰਘ ਨੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਸ਼ਾਇਦ ਇਹੋ ਵਜ੍ਹਾ ਹੈ ਕਿ ਸਰ ਸਯਦ ਅਹਿਮਦ ਖਾਨ ਅਕਸਰ ਪੰਜਾਬ ਨੂੰ 'ਜਿੰਦਾਦਿਲ ਪੰਜਾਬ' ਆਖਦੇ ਸਨ। ਇਥੇ ਜ਼ਿਕਰਯੋਗ ਹੈ ਕਿ 1884 'ਚ ਜਦੋਂ ਸਰ ਸਯਦ ਅਹਿਮਦ ਖਾਨ ਪੰਜਾਬ 'ਚ ਕਾਲਜ ਲਈ ਚੰਦਾ ਇਕੱਠਾ ਕਰਨ ਆਏ ਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸੁਆਗਤ ਕੀਤਾ ਸੀ । ਇਹੋ ਵਜ੍ਹਾ ਹੈ ਕਿ ਉਸ ਸਮੇਂ 'ਟ੍ਰਿਬਿਊਨ' (ਲਾਹੌਰ) ਨੇ ਲਿਖਿਆ ਸੀ ਕਿ “ਅਸੀਂ ਉਸ ਸ਼ਖ਼ਸ ਦਾ ਭਾਸ਼ਣ ਤੇ ਉਹ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਏ ਹਾਂ, ਜਿਹੜੀਆਂ ਕਦੇ ਵੀ ਕਿਸੇ ਹਮਵਤਨੀ ਮੁਸਲਮਾਨ ਦੇ ਮੂੰਹੋਂ ਨਹੀਂ ਸੁਣੀਆਂ। ਜੋ ਗੱਲਾਂ ਸਰ ਸਯਦ ਅਹਿਮਦ ਖਾਂ ਨੇ ਆਖੀਆਂ ਹਨ, ਉਹ ਮੁਸਲਮਾਨਾਂ ਲਈ ਹੀ ਨਹੀਂ ਸਗੋਂ ਹਿੰਦੂਆਂ ਲਈ ਵੀ ਅਰਥ ਰੱਖਦੀਆਂ ਹਨ।”ਇਥੋਂ ਤਕ ਕਿ ਗੌਰਮਿੰਟ ਸਕੂਲ ਜਲੰਧਰ ਦੇ ਵਿਦਿਆਰਥੀਆਂ ਵਲੋਂ ਪੜ੍ਹੇ ਗਏ ਇਕ ਭਾਸ਼ਣ ਦੌਰਾਨ ਇਹ ਕਿਹਾ ਗਿਆ ਸੀ ਕਿ ਸਰ ਸਯਦ ਸਾਹਿਬ ਕਿਸੇ ਖ਼ਾਸ ਕੌਮ ਜਾਂ ਵਿਸ਼ੇਸ਼ ਸੰਪਰਦਾਇ ਦੇ ਮਦਦਗਾਰ ਨਹੀਂ ਹਨ। 

ਇਥੇ ਜਿਕਰਯੋਗ ਹੈ ਕਿ 8 ਜਨਵਰੀ, 1877 ਨੂੰ ਵਾਇਸਰਾਏ ਹਿੰਦ ਲਾਰਡ ਲਿਟਨ ਨੇ ਮੁਹੰਮਦ ਐਂਗਲੋ ਓਰੀਐਂਟਲ (ਐੱਮਏਓ) ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕਾਲਜ ਦੇ ਪੰਜਾਹ ਕਮਰਿਆਂ 'ਚੋਂ ਪੰਜ ਕਮਰੇ ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਲੋਂ ਬਣਵਾਏ ਗਏ। ਇਥੇ ਇਕ ਗੱਲ ਹੋਰ ਜ਼ਿਕਰਯੋਗ ਹੈ ਕਿ 27 ਜਨਵਰੀ, 1884 ਨੂੰ ਗੁਰਦਾਸਪੁਰ 'ਚ ਸਰ ਸਯਦ ਅਹਿਮਦ ਖਾਨ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਦੀਆਂ ਜਨਾਨੀਆਂ ਨੇ ਗੁਰਦਾਸਪੁਰ ਦੇ ਜੁਡੀਸ਼ਲ ਕਮਿਸ਼ਨਰ ਸਰਦਾਰ ਮੁਹੰਮਦ ਹਿਯਾਤ ਹੁਰਾਂ ਦੀ ਪਤਨੀ ਦੀ ਰਹਿਨੁਮਾਈ 'ਚ ਕੀਤਾ। ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਜਨਾਨੀਆਂ ਨੇ ਆਪਣੇ ਲਈ ਆਵਾਜ਼ ਉਠਾਈ ਅਤੇ ਆਪਣੀਆਂ ਗੱਲਾਂ ਸਰ ਸਯਦ ਅਹਿਮਦ ਖਾਂ ਹੁਰਾਂ ਨਾਲ ਸਾਂਝੀਆਂ ਕੀਤੀਆਂ । 27 ਮਾਰਚ, 1898 ਨੂੰ ਜਦੋਂ ਸਰ ਸਯਦ ਇਸ ਦਾਰੇ ਫਾਨੀ ਤੋਂ ਰੁਖਸਤ ਹੋਏ। ਤਾਂ ਉਸ ਸਮੇਂ ਉੱਥੇ ਕਾਲਜ ਵਿਚ 285 ਮੁਸਲਮਾਨ ਅਤੇ 64 ਹਿੰਦੂ ਵਿਦਿਆਰਥੀ ਪੜ੍ਹ ਰਹੇ ਸਨ। 
ਅੰਤ ਵਿਚ ਉਨ੍ਹਾਂ ਦੀ ਸ਼ਖਸੀਅਤ ਦੇ ਸੰਦਰਭ ਵਿਚ ਇਹੋ ਕਹਿ ਕੇ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ :
ਦੇਤਾ ਰਹੂੰਗਾ ਰੌਸ਼ਨੀ ਬੁਝਣੇ ਕੇ ਬਾਅਦ ਭੀ।
ਮੈਂ ਬਜ਼ਮੇ ਫਿਕਰ-ਓ-ਫਨ ਕਾ ਵੋਹ ਤਨਹਾ ਚਿਰਾਗ ਹੂੰ।


ਅੱਬਾਸ ਧਾਲੀਵਾਲ 
ਮਲੇਰਕੋਟਲਾ।
ਸੰਪਰਕ ਨੰਬਰ :9855259650

  • Sir Syed Ahmed Khan
  • ਸਰ ਸਯਦ ਅਹਿਮਦ ਖਾਨ

ਦਿੱਲੀ ਤੇ ਜੰਮੂ ਕਸ਼ਮੀਰ ਛੱਡ ਇੰਟਰ ਸਟੇਟ ਰੂਟਾਂ 'ਤੇ ਦੌੜਨ ਲੱਗੀਆਂ ਪੰਜਾਬ ਰੋਡਵੇਜ ਦੀਆਂ ਬਸਾਂ

NEXT STORY

Stories You May Like

  • sir garfield sobers was everyone  s hero  sunil gavaskar
    ਸਰ ਗਾਰਫ਼ੀਲਡ ਸੋਬਰਸ ਸਾਰਿਆਂ ਦੇ ਹੀਰੋ ਸਨ : ਸੁਨੀਲ ਗਾਵਸਕਰ
  • pakistan government  imran khan  pti party  march
    ਪਾਕਿ: ਸਰਕਾਰ ਨਾਲ ਗੱਲਬਾਤ ਅਸਫਲ ਹੋਣ 'ਤੇ ਇਮਰਾਨ ਖਾਨ ਦੀ ਪਾਰਟੀ PTI ਨੇ ਸ਼ੁਰੂ ਕੀਤਾ ਮਾਰਚ
  • school  vada pav  student  demand  tukaram mundhe
    ਸਰ, ਸਕੂਲ 'ਚ ਵੜਾ ਪਾਵ ਚਾਲੂ ਕਰਵਾ ਦਿਓ, ਬੱਚੇ ਦੀ ਡਿਮਾਂਡ 'ਤੇ IAS ਤੁਕਾਰਾਮ ਨੇ ਦਿੱਤਾ ਇਹ ਜਵਾਬ
  • debris field found missing air ambulance
    ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"
  • rajnath singh  defence sector  tarang shakti
    ਰੱਖਿਆ ਖੇਤਰ 'ਚ ਆਤਮਨਿਰਭਰਤਾ ਅਤੇ ਮਿੱਤਰ ਦੇਸ਼ਾਂ ਵਿਚਾਲੇ ਤਕਨੀਕੀ ਸਹਿਯੋਗ ਜ਼ਰੂਰੀ : ਰਾਜਨਾਥ ਸਿੰਘ
  • long queues of people are running like death on the roads of the border area
    ਸਰਹੱਦੀ ਖੇਤਰ ਦੀਆਂ ਸੜਕਾਂ ’ਤੇ ਮੌਤ ਬਣ ਕੇ ਦੌੜ ਰਹੇ ਨੇ ਲੰਬੇ-ਲੰਬੇ ਟਰਾਲੇ, ਲੋਕਾਂ ਵੱਲੋਂ ਸਮਾਂ ਨਿਰਧਾਰਤ ਕਰਨ ਦੀ ਮੰਗ
  • why did arbaaz khan fall silent when asked about salman khan
    ਸਲਮਾਨ ਖਾਨ ਬਾਰੇ ਪੁੱਛਣ 'ਤੇ ਕਿਉਂ ਚੁੱਪ ਹੋ ਗਏ ਅਰਬਾਜ਼ ਖਾਨ, ਕੀ ਹੈ ਪੂਰਾ ਮਾਮਲਾ ?
  • residential project built in dubai named shah rukh khan know cost
    ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • death case
      ਟਰੇਨ ਤੋਂ ਡਿੱਗਣ ਨਾਲ ਬਜ਼ੁਰਗ ਵਿਅਕਤੀ ਦੀ ਮੌਤ
    • father refuses to perform parvinder jhota s cremation
      ਪਰਵਿੰਦਰ ਝੋਟੇ ਦੇ ਸਸਕਾਰ ਤੋਂ ਪਿਤਾ ਦਾ ਇਨਕਾਰ, ਪੂਰੇ ਸ਼ਹਿਰ 'ਚ ਤਣਾਅ ਵਾਲਾ ਮਾਹੌਲ...
    • jathedar daduwal strongly condemns the murder of parvinder jhota
      ਪਰਵਿੰਦਰ ਝੋਟੇ ਦੇ ਕਤਲ ਦੀ ਜੱਥੇਦਾਰ ਦਾਦੂਵਾਲ ਵੱਲੋਂ ਸਖ਼ਤ ਨਿੰਦਾ, ਦੋਸ਼ੀਆਂ ਨੂੰ...
    • parvinder jhota  mansa city  closed
      ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ, ਸਕੂਲਾਂ 'ਚ ਕੀਤੀ ਛੁੱਟੀ, ਭਾਰੀ...
    • raja warring statement
      ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਚ ਰਾਜਾ ਵੜਿੰਗ ਨੇ ਸਾਧਿਆ ਪੰਜਾਬ ਸਰਕਾਰ 'ਤੇ...
    • holiday in mansa
      ਪਰਵਿੰਦਰ ਝੋਟੇ ਦੇ ਕਤਲ ਮਗਰੋਂ ਮਾਨਸਾ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ
    • parvinder jhota mansa medical store
      Big Breaking : ਪਰਵਿੰਦਰ ਝੋਟੇ ਦਾ ਗੋਲ਼ੀਆਂ ਮਾਰ ਕੇ ਕਤਲ
    • parvinder jhota  mansa police  drug task force
      ਪਰਵਿੰਦਰ ਝੋਟੇ ਦੇ ਕਤਲ ਮਗਰੋਂ ਪੁਲਸ ਦਾ ਵੱਡਾ ਐਕਸ਼ਨ
    • imd weather update hailstorm states
      14,15 ਅਕਤੂਬਰ ਨੂੰ ਪੈਣਗੇ ਗੜੇ, ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਵਲੋਂ ਚਿਤਾਵਨੀ...
    • final voter list for amritsar district 2026 released
      ਅੰਮ੍ਰਿਤਸਰ ਜ਼ਿਲ੍ਹੇ ਦੀ ਅੰਤਿਮ ਵੋਟਰ ਸੂਚੀ-2026 ਜਾਰੀ, ਦੇਖੋ ਆਪਣੇ ਹਲਕੇ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +