ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਪਿੰਡ ਰੋਡ ’ਚ ਬੀਤੇ 10 ਦਿਨ ਪਹਿਲਾਂ ਕੰਮ ’ਤੇ ਰੱਖੇ ਨੌਕਰ ਨੇ ਮਾਲਕ ਦੇ 5 ਸਾਲ ਦੇ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ। ਪੀੜਤ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਆਚਾਰ ਦਾ ਕੰਮ ਹੈ ਅਤੇ ਘਰ ਵਿਚ ਮੱਝ ਰੱਖੀ ਹੋਈ ਹੈ। 10 ਦਿਨ ਪਹਿਲਾਂ ਇਕ ਪ੍ਰਵਾਸੀ ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਅਤੇ ਉਸ ਨੇ ਪਸ਼ੂਆਂ ਦੀ ਦੇਖ-ਭਾਲ ਲਈ ਕੰਮ ’ਤੇ ਰੱਖ ਲਿਆ। ਵੀਰਵਾਰ ਦੀ ਸ਼ਾਮ ਕਰੀਬ 7 ਵਜੇ ਉਹ ਘਰੋਂ ਬਾਹਰ ਸੀ। ਉਸ ਦਾ ਨੌਕਰ ਉਸ ਦੇ 5 ਸਾਲ ਦੇ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀ ’ਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ’ਤੇ ਬਿਠਾ ਕੇ ਲੈ ਗਿਆ। ਨੌਕਰ ਦਾ ਨੰਬਰ ਮਿਲਾਇਆ ਤਾਂ ਫੋਨ ਬੰਦ ਆਉਣ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਚੌਕੀ ਨੂੰ ਦਿੱਤੀ। ਪੀੜਤ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਪਿੰਡ ਦੇ ਲੋਕ ਨੌਕਰ ਨੂੰ ਲੱਭਣ ਲਈ ਨਿਕਲੇ ਅਤੇ ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਮੁਲਜ਼ਮ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਕੈਦ ਹੋ ਗਿਆ, ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਮੁਖੀ ਸਿਮਰਨਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿਚ ਭੇਜੀਆਂ ਅਤੇ ਉਸੇ ਦੌਰਾਨ ਮੱਤੇਵਾੜਾ ਜੰਗਲ ’ਚ ਮੁਲਜ਼ਮ ਵੱਲੋਂ ਵਰਤੀ ਗਈ ਸਕੂਟਰੀ ਬਰਾਮਦ ਹੋਈ।
ਇਹ ਵੀ ਪੜ੍ਹੋ : ਘਰੇਲੂ ਝਗੜੇ ਤੋਂ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਖ਼ਤਮ
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂਸ਼ਹਿਰ ਵੱਲ ਲੈ ਗਿਆ ਹੈ, ਜਿਸ ਤੋਂ ਬਾਅਦ ਪੁਲਸ ਟੀਮ ਅਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ’ਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਲੋਕਾਂ ਨੇ ਦੱਸਿਆ ਕਿ ਇਥੇ ਅੱਡੇ ’ਤੇ ਇਕ ਵਿਅਕਤੀ ਬੱਚੇ ਨਾਲ ਕਾਫੀ ਦੇਰ ਤੱਕ ਬੈਠਾ ਰਿਹਾ ਸੀ ਅਤੇ ਬਾਅਦ ਵਿਚ ਬੱਸ ਚੜ੍ਹ ਕੇ ਚਲਾ ਗਿਆ।
ਥਾਣਾ ਮੁਖੀ ਮੁਤਾਬਕ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫੋਨ ’ਤੇ ਨੌਕਰ ਵਿਜੇ ਨੇ ਹਿੰਦੀ ਵਿਚ ਇਕ ਮੈਸੇਜ ਲਿਖ ਕੇ ਭੇਜਿਆ ਕਿ ਜੇਕਰ ਲੜਕਾ ਚਾਹੀਦਾ ਹੈ ਤਾਂ 5 ਲੱਖ ਰੁਪਏ ਮੈਨੂੰ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫੋਨ ਦੀ ਲੋਕੇਸ਼ਨ ਚੈੱਕ ਕਰਨ ਲਈ ਟ੍ਰੈਕ ’ਤੇ ਲਗਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਫਰਾਰ ਹੈ।
ਇਹ ਵੀ ਪੜ੍ਹੋ : ਘਰ ਦੀ ਗ਼ਰੀਬੀ ਤੋੜਨ ਚਾਰ ਮਹੀਨੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਮੌਤ, ਹਾਲੋਂ-ਬੇਹਾਲ ਹੋਇਆ ਪਰਿਵਾਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
12ਵੀਂ ਕਲਾਸ ਦੇ ਨਤੀਜਿਆਂ ’ਚ ਸਿੱਖਿਆ ਬੋਰਡ ਨੇ ਇਸ ਵਾਰ ਬਣਾਏ 7 ਗਰੇਡ
NEXT STORY