ਬਠਿੰਡਾ (ਸੁਖਵਿੰਦਰ) : ਇਕ ਔਰਤ ਦਾ ਪਰਸ ਝਪਟਣ ਵਾਲੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਥਾਣਾ ਕੋਤਵਾਲੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਨੀਤਾ ਦੇਵੀ ਵਾਸੀ ਦੁੱਨੇਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦਿਪਾਲੀ ਲੈਬ ਕੋਲ ਪੈਦਲ ਜਾ ਰਹੀ ਸੀ।
ਇਸ ਦੌਰਾਨ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀ ਆਏ ਅਤੇ ਉਸਦਾ ਬੈਗ ਝਪਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ਵਿਚ ਉਸਦਾ ਮੋਬਾਇਲ ਫੋਨ ਅਤੇ ਯੂਨੀਅਨ ਬੈਂਕ ਦੀਆ ਚਾਬੀਆ ਮੌਜੂਦ ਸਨ। ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਟ੍ਰੈਫਿਕ ਇਨਫੋਰਸਮੈਂਟ ਡਰਾਈਵ ਚਲਾਈ ਗਈ, 87 ਕੱਟਾ ਚਲਾਨ
NEXT STORY