ਨਵੀਂ ਦਿੱਲੀ/ਜਲੰਧਰ (ਭਾਸ਼ਾ)- ਬੀ. ਐੱਸ. ਐੱਫ. ਦੀ ਮਹਾ ਨਿਰੀਖਿਅਕ (ਆਈ. ਜੀ.) ਸੋਨਾਲੀ ਮਿਸ਼ਰਾ ਪੰਜਾਬ ਵਿੱਚ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐੱਸ. ਐੱਫ. ਇਕਾਈ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਕਮਾਂਡਰ ਹੋਵੇਗੀ। ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ 1993 ਬੈਚ ਦੀ ਮੱਧ ਪ੍ਰਦੇਸ਼ ਕੇਡਰ ਦੀ ਅਧਿਕਾਰੀ ਸੋਨਾਲੀ ਮਿਸ਼ਰਾ ਜਲੰਧਰ ਵਿੱਚ ਬੀ. ਐੱਸ. ਐੱਫ. ਦੇ ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਦੀ ਨਵੀਂ ਆਈ. ਜੀ. ਹੋਵੇਗੀ। ਇਹ ਅਧਿਕਾਰੀ ਇਸ ਸਮੇਂ ਦਿੱਲੀ ’ਚ ਹੈੱਡਕੁਆਰਟਰ ਵਿਖੇ ਬੀ. ਐੱਸ. ਐੱਫ. ਦੀ ਖ਼ੁਫੀਆ ਵਿੰਗ ਦੀ ਅਗਵਾਈ ਕਰ ਰਹੀ ਹੈ, ਜਿਸ ਨੂੰ ‘ਜੀ ਸ਼ਾਖਾ’ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਕਸ਼ਮੀਰ ਘਾਟੀ ’ਚ ਆਈ. ਜੀ. ਵਜੋਂ ਬੀ. ਐੱਸ. ਐੱਫ. ਦੇ ਗਠਨ ਦੀ ਅਗਵਾਈ ਕਰ ਚੁੱਕੀ ਹੈ। ਉਥੇ ਅਰਧ ਸੈਨਿਕ ਬਲ ਸੈਨਾ ਦੀ ਆਪਰੇਸ਼ਨਲ ਕਮਾਂਡ ਦੇ ਤਹਿਤ ਪਾਕਿਸਤਾਨ ਦੇ ਨਾਲ ਲੱਗਦੀ ਕੰਟਰੋਲ ਰੇਖਾ ਦੀ ਸੁਰੱਖਿਆ ਕਰਦਾ ਹੈ।
ਇਹ ਵੀ ਪੜ੍ਹੋ: ਭਾਖੜਾ ਨਹਿਰ ਵਿਚ ਡਿੱਗੀ ਇਨੋਵਾ ਕਾਰ, ਗੋਤਾਖੋਰਾਂ ਵੱਲੋਂ ਕਾਰ ਸਵਾਰਾਂ ਦੀ ਭਾਲ ਜਾਰੀ
ਉਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਹੱਦ ’ਚ ਮੌਜੂਦਾ ਆਈ. ਜੀ. ਮਹਿਪਾਲ ਯਾਦਵ ਦਿੱਲੀ ’ਚ ਮਿਸ਼ਰਾ ਦੀ ਜਗ੍ਹਾ ਲੈਣਗੇ। 2.65 ਲੱਖ ਕਰਮਚਾਰੀਆਂ ਵਾਲਾ ਮਜ਼ਬੂਤ ਬੀ. ਐੱਸ. ਐੱਫ. ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਭਾਰਤ ਦੀ ਕੁੱਲ 6300 ਕਿਲੋਮੀਟਰ ਦੀ ਸਰਹੱਦ ਦੀ ਰੱਖਿਆ ਕਰਦਾ ਹੈ।
ਇਹ ਵੀ ਪੜ੍ਹੋ: ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੱਪੜਾ ਵੇਚਣ ਜਾ ਰਹੇ ਵਿਅਕਤੀ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
NEXT STORY