ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮੇਲਾ ਮਾਘੀ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਪੈ ਰਹੇ ਤੇਜ਼ ਮੀਂਹ ਅਤੇ ਹਵਾਵਾਂ ਨੇ ਮੁਕਤਸਰ ਦੇ ਸ਼ਹਿਰ ਦਾ ਹਾਲ ਬੇਹਾਲ ਕਰ ਦਿੱਤਾ ਹੈ। ਤੇਜ਼ ਮੀਂਹ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵਲੋਂ ਕੀਤੀ ਜਾਣ ਵਾਲੀ ਕਾਨਫਰੰਸ ਲਈ ਲਾਏ ਜਾ ਰਹੇ ਪੰਡਾਲ ਮੀਂਹ ਕਾਰਨ ਗਿਲੇ ਹੋ ਗਏ ਹਨ। ਇਸ ਤੋਂ ਇਲਾਵਾ ਮਨੋਰੰਜਨ ਮੇਲੇ ਦੀ ਗਰਾਊਂਡ, ਜੋ ਕੱਚੀ ਹੈ ਅਤੇ ਮੁੱਖ ਸੜਕ ਨਾਲੋਂ ਕਾਫੀ ਨੀਵੀਂ ਹੈ, 'ਚ ਪਾਣੀ ਭਰ ਗਿਆ ਹੈ। ਸਵੇਰ ਤੋਂ ਪੈ ਰਹੇ ਮੀਂਹ ਕਾਰਨ ਮੇਲਾ ਮਾਘੀ ਲੰਗਰ ਅਤੇ ਹੋਰ ਸੇਵਾਵਾਂ ਲਈ ਪਹੁੰਚ ਰਹੀਆਂ ਸੰਸਥਾਵਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਮੀਂਹ ਕਾਰਨ ਸਾਰਾ ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਪਾਣੀ ਕਾਰਨ ਜਲਥਲ ਹੋ ਗਏ ਹਨ। ਮੇਲਾ ਮਾਘੀ ਦੇ ਸ਼ੁਰੂਆਤ ਮੌਕੇ ਨਜ਼ਰ ਆਉਣ ਵਾਲੀ ਆਮ ਰੌਣਕ ਮੀਂਹ ਕਾਰਨ ਕਿਧਰੇ ਵੀ ਨਜ਼ਰ ਨਹੀਂ ਆ ਰਹੀ। ਮੇਲਾ ਬਾਜ਼ਾਰ ਜਾਂ ਮੰਨੋਰੰਜਨ ਮੇਲੇ 'ਚ ਆਉਣ ਵਾਲੇ ਲੋਕ ਮੀਂਹ ਨੇ ਘਰਾਂ ਅੰਦਰ ਵਾੜ ਦਿੱਤੇ ਹਨ।
ਹੁਣ ਲਿਖਤੀ ਪ੍ਰੈਕਟੀਕਲ 'ਚ ਲੈਣੇ ਪੈਣਗੇ ਇੰਨੇ ਫੀਸਦੀ ਅੰਕ
NEXT STORY